ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਨਿਸ਼ਕਾਮ ਕੋਚਿੰਗ ਕਲਾਸ ਦਾ ਅਰੰਭ

ਨਵਾਂਸ਼ਹਿਰ - ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਹਰ ਲੋੜਵੰਦ ਦੀ ਮਦਦ ਕਰਨ ਦੇ ਉਦੇਸ਼ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਅਵਸਰ ਮੁਹੱਈਆ ਕਰਾਉਣ ਲਈ ਗੁਰੂ ਨਾਨਕ ਮਿਸਨ ਸੇਵਾ ਸੁਸਾਇਟੀ ਨਵਾਸਹਿਰ ਵੱਲੋਂ ਏਰੀਆ ਯੂਬ ਅਲਾਇੰਸ ਬਲਾਚੌਰ ਦੇ ਸਹਿਯੋਗ ਨਾਲ ਅੱਜ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਪੁਲਿਸ ਵਿੱਚ ਭਰਤੀ ਦੀ ਪ੍ਰੀਖਿਆ ਲਈ ਕੋਚਿੰਗ ਕਲਾਸ ਦੀ ਸ਼ੁਰੂਆਤ ਕੀਤੀ ਗਈ ।

ਨਵਾਂਸ਼ਹਿਰ - ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਹਰ ਲੋੜਵੰਦ ਦੀ ਮਦਦ ਕਰਨ ਦੇ ਉਦੇਸ਼ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਅਵਸਰ ਮੁਹੱਈਆ ਕਰਾਉਣ ਲਈ  ਗੁਰੂ ਨਾਨਕ  ਮਿਸਨ ਸੇਵਾ ਸੁਸਾਇਟੀ ਨਵਾਸਹਿਰ ਵੱਲੋਂ  ਏਰੀਆ ਯੂਬ ਅਲਾਇੰਸ ਬਲਾਚੌਰ ਦੇ ਸਹਿਯੋਗ ਨਾਲ ਅੱਜ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਪੁਲਿਸ ਵਿੱਚ ਭਰਤੀ ਦੀ ਪ੍ਰੀਖਿਆ ਲਈ ਕੋਚਿੰਗ ਕਲਾਸ ਦੀ ਸ਼ੁਰੂਆਤ ਕੀਤੀ ਗਈ । 
ਅਕਾਲ ਪੁਰਖ ਦੇ ਚਰਨਾਂ ਵਿਚ ਅਰੰਭਤਾ ਅਤੇ ਸਫਲਤਾ ਦੀ ਅਰਦਾਸ ਕਰਨ ਉਪਰੰਤ ਦੀਦਾਰ ਸਿੰਘ ਡੀ ਐੱਸ ਪੀ ਨਵਾਂਸ਼ਹਿਰ ਵਲੋਂ ਇਸ ਸੇਵਾ ਦਾ ਸ਼ੁਭ ਅਰੰਭ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਲਾਕੇ ਵਿਚ  ਜਿੱਥੇ ਗੁਰਮਤਿ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਅਣਥੱਕ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਅੱਜ ਪੜੇ ਲਿਖੇ ਨੌਜਵਾਨ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਉਨਾਂ ਨੂੰ ਤਕਨੀਕ ਮੁਤਾਬਕ ਕੋਚਿੰਗ ਦੇ ਕੇ ਪ੍ਰੀਖਿਆ ਦੇਣ ਦੇ ਕਾਬਲ ਬਣਾਉਣਾ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਅਵਸਰ ਤੇ ਸੁਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਕੋਚਿੰਗ ਕਲਾਸ ਲਈ ਬਹੁਤ ਹੀ ਯੋਗ ਅਤੇ ਤਜਰਬੇਕਾਰ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ। 
ਇਸ ਮੌਕੇ ਦਿਨੇਸ਼ ਕੁਮਾਰ ਸੇਵਾਮੁਕਤ ਜਿਲਾ ਸਿਖਿਆ ਅਫਸਰ ਨੇ ਕਿਹਾ ਕਿ ਅੱਜ ਪੰਜਾਬ ਵਿਚ ਹੁਸ਼ਿਆਰ ਬੱਚਿਆਂ ਦੀ ਕਮੀ ਨਹੀਂ ਮਗਰ ਉਨਾਂ ਨੂੰ ਸਿਲੇਬਸ ਮੁਤਾਬਕ ਪ੍ਰੀਖਿਆ ਦੇਣ ਦੀ ਤਕਨੀਕ ਬਾਰੇ ਤਿਆਰ ਕਰਨਾ ਹੀ ਇਕ ਵੱਡਾ ਉੱਦਮ ਹੈ ਜਿਸ ਨਾਲ ਬੱਚਿਆਂ ਦਾ ਮਨੋਬਲ ਉੱਚਾ ਹੋਵੇਗਾ ਅਤੇ ਉਹ ਆਪਣੇ ਆਪ ਨੂੰ ਪ੍ਰੀਖਿਆ ਦੇਣ ਅਤੇ ਰੁਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਮਹਿਸੂਸ ਕਰਨਗੇ। ਇਸ ਮੌਕੇ ਕੋਚਿੰਗ ਮੁਹੱਈਆ ਕਰਵਾਉਣ ਲਈ ਆਏ ਅਧਿਆਪਕਾਂ ਜਿਨਾਂ ਵਿਚ ਡਾ: ਅੰਨੂ ਮੂੰਹ ਲਾਇਲਪੁਰ ਖਾਲਸਾ ਕਾਲਜ ਜਲੰਧਰ, ਸੁਰੇਸ਼ ਚੌਹਾਨ, ਰਾਜਵਿੰਦਰ ਸਿੰਘ, ਅਨਿਲ ਰਾਣਾ, ਸਿਮਰਨਪ੍ਰੀਤ ਸਿੰਘ, ਅੰਕੁਸ਼ ਨਿਝਾਵਨ, ਬਲਜਿੰਦਰ ਸਿੰਘ ਵਿਰਕ ਅਤੇ ਨਵਨੀਤ ਸ਼ਰਮਾ ਸ਼ਾਮਲ ਸਨ ਵਲੋਂ ਆਪਣੇ ਵਿਚਾਰ ਪ੍ਰਗਟਾਏ ਗਏ ਅਤੇ ਉਨਾਂ ਕਿਹਾ ਕਿ ਇਸ ਨੇਕ ਕਾਰਜ ਵਿਚ ਯੋਗਦਾਨ ਪਾ ਕੇ ਉਹ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਨ।
  ਇਹ ਜਾਣਕਾਰੀ ਦਿੰਦਿਆ ਹੋਇਆ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਬੈਚ ਵਿਚ 40 ਦੇ ਕਰੀਬ ਬੱਚਿਆਂ ਨੂੰ ਦਾਖਲਾ ਦਿੱਤਾ ਗਿਆ ਹੈ ਅਤੇ ਇਨਾਂ ਬੱਚਿਆ ਨੂੰ ਪੁਲਿਸ ਭਰਤੀ ਦੀ ਪ੍ਰੀਖਿਆ ਵਿਚੋਂ ਸਫਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾ ਕਿਹਾ ਕਿ ਹੋਰ ਸੇਵਾਵਾਂ ਦੀ ਤਰਾਂ ਇਹ ਸੇਵਾ ਵੀ ਬਿਲਕੁਲ ਨਿਸ਼ਕਾਮ ਹੋਵੇਗੀ ਅਤੇ ਇਸ ਲਈ ਕਿਤਾਬਾਂ ਆਦਿਕ ਦਾ ਪ੍ਰਬੰਧ ਵੀ ਸੁਸਾਇਟੀ ਵਲੋਂ ਕੀਤਾ ਜਾਵੇਗਾ। 
ਇਸ ਮੌਕੇ ਕੋਚਿੰਗ ਲਈ ਆਏ ਬੱਚਿਆਂ ਤੋਂ ਇਲਾਵਾ ਬਲਵੰਤ ਸਿੰਘ ਸੋਇਤਾ, ਪਰਮਿੰਦਰ ਸਿੰਘ, ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਭੀਣ, ਜੁਗਿੰਦਰ ਸਿੰਘ ਮਹਾਲੋਂ, ਬਲਦੇਵ ਸਿੰਘ, ਮਨਮੋਹਨ ਸਿੰਘ, ਹਰਦੀਪ ਸਿੰਘ ਗੜ ਪਧਾਣਾ, ਗਿਆਨ ਸਿੰਘ ਅਤੇ ਦਲਜੀਤ ਸਿੰਘ ਸੈਣੀ ਵੀ ਮੌਜੂਦ ਸਨ।