ਸਾਹੋਵਾਲੀਆ ਸੇਵਾ ਨਿਵਿਰਤ ਹੋਏ
ਰਾਜ ਕੁਮਾਰ ਸਾਹੋਵਾਲੀਆ, ਐਮ.ਏ. ਪੰਜਾਬੀ, ਇਤਿਹਾਸ ਤੇ ਧਰਮ ਅਧਿਐਨ, ਪੰਜਾਬ ਸਿਵਲ ਸਕੱਤਰੇਤ ਤੋਂ 58 ਸਾਲ ਦੀ ਆਯੂ ਤੇ ਬਤੌਰ ਉਪ ਸਕੱਤਰ ਮਿਤੀ 31.03.2024 ਨੂੰ ਰਿਟਾਇਰ ਹੋ ਗਏ ਹਨ। ਉਨ੍ਹਾਂ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ। ਸਕੱਤਰੇਤ ਅਧਿਕਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।

ਉਪਰੰਤ ਸਾਹੋਵਾਲੀਆ ਵੱਲੋਂ ਕਮਿਊਨਿਟੀ ਸੈਂਟਰ ਸੈਕਟਰ-70 ਮੁਹਾਲੀ ਵਿਖੇ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਉਨ੍ਹਾਂ ਦਾ ਚਾਚਾ ਸਹੁਰਾ ਰਾਮ ਕ੍ਰਿਸ਼ਨ ਚੌਧਰੀ ਨਿਗਰਾਨ ਇੰਜੀਨੀਅਰ (ਰਿਟਾ.) ਤੇ ਦਾਮਾਦ ਕਾਰਤਿਕ ਕਾਂਡਾ (ਲੰਡਨ) ਤੋਂ ਇਲਾਵਾ ਮਲਕੀਅਤ ਔਜਲਾ, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ ਤੇ ਧਿਆਨ ਸਿੰਘ ਕਾਹਲੋਂ ਆਦਿ ਹਾਜ਼ਰ ਹੋਏ।
ਜ਼ਿਕਰਯੋਗ ਹੈ ਕਿ ਇਨ੍ਹਾਂ ਨੂੰ ਬਤੌਰ ਸਾਹਿਤਕਾਰ 2002 ਵਿੱਚ ਦਲਿਤ ਭਾਰਤੀ ਸਾਹਿਤ ਅਕਾਦਮੀ ਵੱਲੋਂ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵੱਲੋਂ 2018 ਵਿੱਚ ਹਰਭਜਨ ਹਲਵਾਰਵੀ ਐਵਾਰਡ ਪ੍ਰਦਾਨ ਕੀਤਾ ਗਿਆ। ਇਹ ਸਾਹਿਤ ਨੂੰ ਸਮਰਪਿਤ ਹਨ ਤੇ ਕਵੀ ਮੰਚ (ਰਜਿ:) ਮੁਹਾਲੀ ਦੇ ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾਅ ਰਹੇ ਹਨ।