ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਲੋੜਵੰਦ ਨੂੰ ਟ੍ਰਾਈਸਾਈਕਲ ਭੇਂਟ ਕੀਤੀ

ਗੜ੍ਹਸ਼ੰਕਰ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਅੱਜ ਪਿੰਡ ਗੋਗੋਂ ਵਿਖੇ ਕੁਦਰਤ ਦੀ ਕਰੋਪੀ ਦੀ ਮਾਰ ਝੱਲ ਰਹੇ ਇਕ ਵਿਕਲਾਂਗ ਵਿਅਕਤੀ ਨੂੰ ਟ੍ਰਾਈਸਾਈਕਲ ਭੇਂਟ ਕੀਤੀ ਗਈ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਮਾਸਟਰ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਯੂ ਕੇ ਵਿੱਚ ਬ੍ਰਿਟਿਸ਼ ਇੰਪਾਇਰ ਅਫ਼ਸਰ ਡਾਕਟਰ ਅਮਰਜੀਤ ਰਾਜੂ ਵਲੋਂ ਇਲਾਕੇ ਵਿਚ ਲੋੜਵੰਦ ਅੰਗਹੀਣਾਂ ਨੂੰ ਲਗਾਤਾਰ ਟ੍ਰਾਈਸਾਈਕਲ ੳਤੇ ਵ੍ਹੀਲ ਚੇਅਰਾਂ ਭੇਂਟ ਕੀਤੀਆਂ ਜਾ ਰਹੀਆਂ ਹਨ।

ਗੜ੍ਹਸ਼ੰਕਰ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਅੱਜ ਪਿੰਡ ਗੋਗੋਂ ਵਿਖੇ ਕੁਦਰਤ ਦੀ ਕਰੋਪੀ ਦੀ ਮਾਰ ਝੱਲ ਰਹੇ ਇਕ ਵਿਕਲਾਂਗ ਵਿਅਕਤੀ ਨੂੰ ਟ੍ਰਾਈਸਾਈਕਲ ਭੇਂਟ ਕੀਤੀ ਗਈ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਮਾਸਟਰ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਯੂ ਕੇ ਵਿੱਚ ਬ੍ਰਿਟਿਸ਼ ਇੰਪਾਇਰ ਅਫ਼ਸਰ ਡਾਕਟਰ ਅਮਰਜੀਤ ਰਾਜੂ ਵਲੋਂ ਇਲਾਕੇ ਵਿਚ ਲੋੜਵੰਦ ਅੰਗਹੀਣਾਂ ਨੂੰ ਲਗਾਤਾਰ ਟ੍ਰਾਈਸਾਈਕਲ ੳਤੇ ਵ੍ਹੀਲ ਚੇਅਰਾਂ ਭੇਂਟ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਵੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਰਾਹੀਂ ਇਕ ਯੋਗ ਵਿਅਕਤੀ ਨੂੰ ਟ੍ਰਾਈਸਾਈਕਲ ਭੇਂਟ ਕੀਤੀ ਗਈ। ਇਸ ਮੌਕੇ ਹੈਪੀ ਰਾਜੂ, ਦਰਸ਼ਨ ਸਿੰਘ ਮੱਟੂ, ਸ਼ੁਭਾਸ਼ ਮੱਟੂ, ਮਾਸਟਰ ਬਲਵੀਰ ਸਿੰਘ ਬੈਂਸ, ਬਲਵਿੰਦਰ ਕੌਰ, ਕਮਲਜੀਤ ਕੌਰ ਬੈਂਸ, ਪ੍ਰਿੰਸੀਪਲ ਬਿੱਕਰ ਸਿੰਘ, ਹਰਦੇਵ ਰਾਏ, ਭੁਪਿੰਦਰ ਰਾਣਾ, ਨਿੰਦਰ ਸੰਘਾ, ਮੱਖਣ ਸਿੰਘ ਕਨੇਡਾ ਅਤੇ ਸ਼ਿੰਗਾਰਾ ਰਾਮ ਆਦਿ ਹਾਜ਼ਰ ਸਨ।