
ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਅੱਜ ਸਾਡੇ ਦਰਮਿਆਨ ਨਹੀਂ ਹਨ, ਕੋਵਿੰਡ-19 ਵਰਗੀ ਭਿਆਨਕ ਮਹਾਂਮਾਰੀ ਨੇ ਤਿੰਨ ਸਾਲ ਪਹਿਲਾਂ 10 ਅਪ੍ਰੈਲ, 2021 ਨੂੰ ਇਸ ਮਹਾਨ ਅਦਾਕਾਰ ਨੂੰ ਸਾਡੇ ਤੋ ਖੋ ਲਿਆਂ ਸੀ।
ਪ੍ਰਸਿੱਧ ਨਿਰਦੇਸ਼ਕ ਬੀਆਰ ਚੋਪੜਾ ਦੇ ਸੀਰੀਅਲ ਮਹਾਂਭਾਰਤ ਵਿਚ 'ਇੰਦਰ-ਦੇਵ' ਦਾ ਕਿਰਦਾਰ ਨਿਭਾਉਣ ਵਾਲੇ ਇਸ ਮਹਾਨ ਅਦਾਕਾਰ ਦਾ ਜਨਮ 26 ਸਤੰਬਰ,1948 ਨੂੰ ਕਸ਼ਮੀਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ੍ਰੀ ਮੋਹਨ ਲਾਲ ਐਮਾ ਸੀ। ਇਕ ਪ੍ਰਤਿਭਾਸ਼ਾਲੀ ਕਲਾਕਾਰ ਹੋਣ ਕਾਰਨ ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦਾ ਅਗਾਜ 1979 ਵਿਚ ਕੀਤਾ ਸੀ। ਉਨ੍ਹਾਂ ਨੇ ਹਿੰਦੀ ਤੇ ਪੰਜਾਬੀ ਦੀਆਂ ਲੱਗਭਗ 300 ਫ਼ਿਲਮਾਂ ਵਿੱਚ ਕੰਮ ਕੀਤਾ। ਉਸ ਸਮੇਂ ਉਨ੍ਹਾਂ ਨੂੰ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸ਼ਾਹਰੁਖ਼ ਖ਼ਾਨ, ਅਮਿਤਾਭ ਬੱਚਨ ਅਤੇ ਦਲੀਪ ਕੁਮਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਪ੍ਰਸਿੱਧ ਨਿਰਦੇਸ਼ਕ ਬੀਆਰ ਚੋਪੜਾ ਦੇ ਸੀਰੀਅਲ ਮਹਾਂਭਾਰਤ ਵਿਚ 'ਇੰਦਰ-ਦੇਵ' ਦਾ ਕਿਰਦਾਰ ਨਿਭਾਉਣ ਵਾਲੇ ਇਸ ਮਹਾਨ ਅਦਾਕਾਰ ਦਾ ਜਨਮ 26 ਸਤੰਬਰ,1948 ਨੂੰ ਕਸ਼ਮੀਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ੍ਰੀ ਮੋਹਨ ਲਾਲ ਐਮਾ ਸੀ। ਇਕ ਪ੍ਰਤਿਭਾਸ਼ਾਲੀ ਕਲਾਕਾਰ ਹੋਣ ਕਾਰਨ ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦਾ ਅਗਾਜ 1979 ਵਿਚ ਕੀਤਾ ਸੀ। ਉਨ੍ਹਾਂ ਨੇ ਹਿੰਦੀ ਤੇ ਪੰਜਾਬੀ ਦੀਆਂ ਲੱਗਭਗ 300 ਫ਼ਿਲਮਾਂ ਵਿੱਚ ਕੰਮ ਕੀਤਾ। ਉਸ ਸਮੇਂ ਉਨ੍ਹਾਂ ਨੂੰ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸ਼ਾਹਰੁਖ਼ ਖ਼ਾਨ, ਅਮਿਤਾਭ ਬੱਚਨ ਅਤੇ ਦਲੀਪ ਕੁਮਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਪਿਆਰ ਤੋਂ ਹੋਨਾ ਹੀ ਥਾਂ, ਆਂਟੀ ਨੰਬਰ ਬਨ, ਜ਼ੰਜੀਰ, ਯਰਾਨਾ, ਐਲਾਨ, ਸ਼ਿਵਾ ਕਾ ਇਨਸਾਫ਼ ਅਤੇ ਕਸਮ ਜਿਹੀਆਂ ਨਾਮਵਰ ਫ਼ਿਲਮਾਂ ਵਿਚ ਕੰਮ ਕਰਨ ਨਾਲ ਉਨ੍ਹਾਂ ਨੂੰ ਇਕ ਸਹਿ-ਅਦਾਕਾਰ ਦਾ ਰੁਤਬਾ ਹਾਸਲ ਹੋਇਆ। ਹਿੰਦੀ ਫ਼ਿਲਮਾਂ ਦੇ ਨਾਲ ਨਾਲ ਹੀ ਉਹ ਪੰਜਾਬੀ ਫ਼ਿਲਮਾਂ ਵਿਚ ਵੀ ਬਤੋਰ ਨਾਇਕ ਇਕ ਸਫ਼ਲ ਅਭਿਨੇਤਾ ਸਾਬਤ ਹੋਏ। ਡੇਰਾ ਆਸ਼ਕਾ ਦਾ, ਅਜ਼ਾਦੀ, ਸ਼ੇਰਾਂ ਦੇ ਪੁੱਤਰ ਸ਼ੇਰ, ਮੌਲਾ ਜੱਟ, ਗੁੱਡੀ-ਪਟੋਲੇ ਅਤੇ ਪੀਂਘਾਂ ਪਿਆਰ ਦੀਆਂ ਨੇ ਉਨ੍ਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ ਸੀ।
ਪ੍ਰਸਿੱਧ ਟੀਵੀ ਸੀਰੀਅਲ ਮਹਾਭਾਰਤ ਅਤੇ ਵਿਕਰਮ ਔਰ ਬੇਤਾਲ ਵਿਚ ਕੀਤੇ ਕਿਰਦਾਰ ਨੇ ਉਨ੍ਹਾਂ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਕਰ ਦਿੱਤਾ ਸੀ। ਸਤੀਸ਼ ਕੌਲ ਨੂੰ 2011 ਵਿਚ ਪੀਟੀਸੀ ਫ਼ਿਲਮਫੇਅਰ ਐਵਾਰਡ ਦੋਰਾਨ ਲਾਈਫ ਟਾਈਮ ਅਚੀਵਮੈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ 2011 ਦੌਰਾਨ ਹੀ ਲੁਧਿਆਣੇ ਵਿੱਚ ਐਕਟਿੰਗ ਸਕੂਲ ਵੀ ਖੋਲਿਆ ਸੀ| ਜਿਸ ਵਿੱਚ ਉਹ ਕਾਮਯਾਬ ਨਹੀਂ ਹੋਏ ਸਨ। ਆਪਣੀ ਜ਼ਿੰਦਗੀ ਦੇ ਪਿਛਲੇ ਕਈ ਸਾਲ ਉਨ੍ਹਾਂ ਨੇ ਲੁਧਿਆਣਾ ਵਿੱਚ ਹੀ ਗੁਜ਼ਾਰੇ ਸਨ।
ਫ਼ਿਲਮ ਜਗਤ ਵਿਚ ਨਾਮਣਾ ਖੱਟਣ ਵਾਲੇ ਸਤੀਸ਼ ਕੌਲ ਨੇ ਭਾਵੇਂ ਬਹੁਤ ਹੀ ਸ਼ੋਹਰਤ ਅਤੇ ਦੋਲਤ ਕਮਾਈ,ਪਰ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਕੁਝ ਸਾਲ ਬਹੁਤ ਹੀ ਗ਼ੁਰਬਤ ਅਤੇ ਤੰਗੀ ਵਿੱਚ ਲੰਘੇ ਸਨ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਕੋਲੋ ਆਪਣੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਜਿੰਦਗੀ ਦਾ ਅੰਤਿਮ ਸਮਾਂ ਉਨ੍ਹਾਂ ਨੇ 'ਸਵਾਮੀ ਵਿਵੇਕਾਨੰਦ ਆਸ਼ਰਮ' ਲੁਧਿਆਣਾ ਵਿੱਚ ਆਪਣੇ ਕੁਝ ਪ੍ਰਸ਼ੰਸਕਾਂ ਕੋਲ ਗੁਜ਼ਾਰਿਆ ਸੀ।
ਸਤੀਸ਼ ਕੌਲ ਇਕ ਬਹੁਪੱਖੀ ਅਦਾਕਾਰ ਸਨ, ਜਿਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਸਿਨੇਮਾ ਜਗਤ ਵਿੱਚ, ਕਲਾ ਤੇ ਸੱਭਿਆਚਾਰ ਦੇ ਪਾਸਾਰ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮਹਾਨ ਅਭਿਨੇਤਾ ਨੂੰ ਪੰਜਾਬੀ ਸਿਨੇਮੇ ਨੂੰ ਲੋਕਾਂ ਵਿਚ ਮਕਬੂਲ ਕਰਨ ਲਈ ਪਾਏ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਅੱਜ 10 ਅਪ੍ਰੈਲ, 2024 ਨੂੰ ਉਨ੍ਹਾਂ ਦੀ ਤੀਸਰੀ ਬਰਸੀ ਤੇ ਇਸ ਮਹਾਨ ਕਲਾਕਾਰ, ਅਦਾਕਾਰ ਅਤੇ ਨਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।
