ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੀ ਗੱਡੀ ਹੋਈ ਹਾਦਸਾਗ੍ਰਸਤ

ਗੜ੍ਹਸ਼ੰਕਰ - ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਪਿੱਕਅੱਪ ਗੱਡੀ ਬੇ ਕਾਬੂ ਹੋ ਕੇ 150 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਖੁਸ਼ ਕਿਸਮਤੀ ਨਾਲ ਸਾਰੇ ਸ਼ਰਧਾਲੂਆਂ ਦਾ ਬਚਾਅ ਹੋ ਗਿਆ। ਸਿਰਫ ਅੱਧਾ ਦਰਜਣ ਸ਼ਰਧਾਲੂਆਂ ਨੂੰ ਸੱਟਾ ਲੱਗੀਆਂ ਸਾਰੇ ਖਤਰੇ ਤੋਂ ਬਾਹਰ ਹਨ। ਜਾਣਕਾਰੀ ਮੁਤਾਵਿਕ ਥਾਣਾ ਮੇਹਟੀਆਣਾ(ਹੁਸ਼ਿਆਰਪੁਰ) ਦੇ ਪਿੰਡ ਹੁੱਕੜਾਂ ਦੀ ਸੰਗਤ ਮਹਿੰਦਰਾਂ ਪਿੱਕਅੱਪ ਨੰਬਰ ਪੀ ਬੀ 07 ਡਬਲਯੂ/0437 ਵਿੱਚ ਸਵਾਰ ਹੋ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੀ ਸੀ। ਗੱਡੀ ਵਿੱਚ ਬੱਚਿਆਂ ਔਰਤਾਂ ਸਣੇ 23 ਲੋਕ ਸਵਾਰ ਸਨ। ਗੱਡੀ ਨੂੰ ਹਰਬੰਸ ਲਾਲ ਡਰਾਈਵਰ ਚਲਾ ਰਿਹਾ ਸੀ।

ਗੜ੍ਹਸ਼ੰਕਰ - ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਪਿੱਕਅੱਪ ਗੱਡੀ ਬੇ ਕਾਬੂ ਹੋ ਕੇ 150 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਖੁਸ਼ ਕਿਸਮਤੀ ਨਾਲ ਸਾਰੇ ਸ਼ਰਧਾਲੂਆਂ ਦਾ ਬਚਾਅ ਹੋ ਗਿਆ। ਸਿਰਫ ਅੱਧਾ ਦਰਜਣ ਸ਼ਰਧਾਲੂਆਂ ਨੂੰ ਸੱਟਾ ਲੱਗੀਆਂ ਸਾਰੇ ਖਤਰੇ ਤੋਂ ਬਾਹਰ ਹਨ। ਜਾਣਕਾਰੀ ਮੁਤਾਵਿਕ ਥਾਣਾ ਮੇਹਟੀਆਣਾ(ਹੁਸ਼ਿਆਰਪੁਰ) ਦੇ ਪਿੰਡ ਹੁੱਕੜਾਂ ਦੀ ਸੰਗਤ ਮਹਿੰਦਰਾਂ ਪਿੱਕਅੱਪ ਨੰਬਰ ਪੀ ਬੀ 07 ਡਬਲਯੂ/0437 ਵਿੱਚ ਸਵਾਰ ਹੋ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੀ ਸੀ। ਗੱਡੀ ਵਿੱਚ ਬੱਚਿਆਂ ਔਰਤਾਂ ਸਣੇ 23 ਲੋਕ ਸਵਾਰ ਸਨ। ਗੱਡੀ ਨੂੰ ਹਰਬੰਸ ਲਾਲ ਡਰਾਈਵਰ ਚਲਾ ਰਿਹਾ ਸੀ। ਜਦ ਗੱਡੀ ਖੁਰਾਲਗੜ੍ਹ ਤੋਂ ਚਲ ਕੇ ਗੜ੍ਹੀ ਮਾਨਸੋਵਾਲ ਵਾਲੀ ਤਿੱਖੀ ਚੜ੍ਹਾਈ ਚੜ ਰਹੀ ਸੀ ਤਾਂ ਗੱਡੀ ਅਚਾਨਕ ਪਿਛਾਂਹ ਵਲ ਨੂੰ ਚਲ ਪਈ ਅਤੇ ਬੇਕਾਬੂ ਹੋ ਕੇ ਨਾਲ ਲੱਗਦੀ ਕਰੀਬ 150 ਫੁੱਟ ਡੂੰਘੀ ਖੱਡ ਵਿੱਚ ਡਿੱਗ ਪਈ। ਬਚਾਅ ਰਿਹਾ ਕਿ ਗੱਡੀ ਪਲਟੀ ਨਹੀਂ ਸਗੋਂ ਸਿੱਧੀ ਥੱਲੇ ਚਲੀ ਗਈ। ਇਸ ਹਾਦਸੇ ਵਿੱਚ ਕਰੀਬ ਅੱਧਾ ਦਰਜਣ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ ਜਿਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਜਖਮੀਆਂ ਵਿੱਚ ਪੁਸ਼ਪਾ ਰਾਣੀ ਪਤਨੀ ਰੌਣਕੀ ਰਾਮ,ਗਿਆਨ ਚੰਦ ਪੁੱਤਰ ਸ਼ੰਕਰ ਦਾਸ,ਮਨਜੀਤ ਕੌਰ ਪਤਨੀ ਜਰਨੈਲ ਰਾਏ ਅਤੇ ਰਾਣੀ ਪਤਨੀ ਹਰਮੇਸ਼ ਲਾਲ ਦੱਸੇ ਜਾਂਦੇ ਹਨ। ਜਿਕਰਯੋਗ ਹੈ ਕਿ ਇਸ ਥਾਂ ਤੇ ਮਾਰਚ ਮਹੀਨੇ ਵਿੱਚ ਦੂਸਰੀ ਦੁਰਘਟਨਾ ਹੋਈ ਹੈ। ਬੀਤੀ ਤਿੰਨ ਮਾਰਚ ਨੂੰ ਵੀ ਇਸੇ ਥਾਂ ਤੇ ਬਸ ਪਲਟੀ ਸੀ ਅਤੇ 15 ਸ਼ਰਧਾਲੂ ਜੱਖਮੀ ਹੋਏ ਸਨ। ਪਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਤਕ ਨਹੀ ਸਰਕੀ ਅਜ ਫਿਰ ਹਾਦਸਾ ਹੋ ਗਿਆ। ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਹੋਣੋ ਬਚ ਗਿਆ।ਜਦ ਕਿ ਲੋਕ ਅਤੇ ਖੁਰਾਲਗੜ ਸਾਹਿਬ ਪ੍ਰਬੰਧਤ ਕਮੇਟੀ ਵਾਰ ਵਾਰ ਪੁਲਿਸ ਪ੍ਰਸ਼ਾਸਨ ਤੋਂ ਇਸ ਸੜਕ ਤੇ ਮੁਲਾਜਮ ਤਾਇਨਾਤ ਕਰਨ ਦੀ ਮੰਗ ਕਰ ਰਹੀ ਹੈ।