
ਪਾਣੀਆਂ ਦੇ ਹਾਣੀ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ
ਲੁਧਿਆਣਾ - ਇਸ਼ਮੀਤ ਸਿੰਘ ਸੰਗੀਤ ਅਕੈਡਮੀ, ਲੁਧਿਆਣਾ ਵਿੱਚ ਇੱਕ " ਵਾਤਾਵਰਣ ਦੀ ਸਾਂਭ ਸੰਭਾਲ" ਮੇਲਾ ਲਗਾਇਆ ਗਿਆ। ਇਹ ਮੇਲਾ ਬੁੱਢਾ ਦਰਿਆ ਐਕਸ਼ਨ ਕਮੇਟੀ ਅਤੇ ਪਬਲਿਕ ਐਕਸ਼ਨ ਕਮੇਟੀ ਵੱਲੋ ਕਰਵਾਇਆ ਗਿਆ। ਜਿਸ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਜੁੜੀਆਂ ਕਈ ਸੰਸਥਾਵਾਂ ਨੇ ਹਿੱਸਾ ਲਿਆ। ਹੋਰਨਾਂ ਸੰਸਥਾਵਾਂ ਦੇ ਨਾਲ ਨਾਲ ਮਿਸ਼ਨ ਐਵਰਗਰੀਨ ਸੰਸਥਾ ਵੱਲੋਂ ਪ੍ਰਧਾਨ ਸ੍ਰ: ਕਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਇਸ ਮੇਲੇ ਵਿੱਚ ਮਿਸ਼ਨ ਐਵਰਗਰੀਨ ਨੇ ਵੀ ਆਪਣੀ ਸਟਾਲ ਲਗਾਈ|
ਲੁਧਿਆਣਾ - ਇਸ਼ਮੀਤ ਸਿੰਘ ਸੰਗੀਤ ਅਕੈਡਮੀ, ਲੁਧਿਆਣਾ ਵਿੱਚ ਇੱਕ " ਵਾਤਾਵਰਣ ਦੀ ਸਾਂਭ ਸੰਭਾਲ" ਮੇਲਾ ਲਗਾਇਆ ਗਿਆ। ਇਹ ਮੇਲਾ ਬੁੱਢਾ ਦਰਿਆ ਐਕਸ਼ਨ ਕਮੇਟੀ ਅਤੇ ਪਬਲਿਕ ਐਕਸ਼ਨ ਕਮੇਟੀ ਵੱਲੋ ਕਰਵਾਇਆ ਗਿਆ। ਜਿਸ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਜੁੜੀਆਂ ਕਈ ਸੰਸਥਾਵਾਂ ਨੇ ਹਿੱਸਾ ਲਿਆ। ਹੋਰਨਾਂ ਸੰਸਥਾਵਾਂ ਦੇ ਨਾਲ ਨਾਲ ਮਿਸ਼ਨ ਐਵਰਗਰੀਨ ਸੰਸਥਾ ਵੱਲੋਂ ਪ੍ਰਧਾਨ ਸ੍ਰ: ਕਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਇਸ ਮੇਲੇ ਵਿੱਚ ਮਿਸ਼ਨ ਐਵਰਗਰੀਨ ਨੇ ਵੀ ਆਪਣੀ ਸਟਾਲ ਲਗਾਈ| ਜਿਸ ਵਿੱਚ ਪਾਣੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਵਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਮਿਸ਼ਨ ਵਲੋਂ ਵੱਖ ਵੱਖ ਤਰਾਂ ਦੇ ਬੂਟੇ ਵੀ ਫਰੀ ਵੰਡੇ ਗਏ। ਮਿਸ਼ਨ ਵੱਲੋਂ ਇਸ ਮੇਲੇ ਵਿੱਚ ਪ੍ਰਧਾਨ ਸ਼੍ਰੀ ਕੈਂਥ ਤੋਂ ਇਲਾਵਾ ਸ੍ਰ: ਨਿਰਮਲ ਸਿੰਘ, ਸ੍ਰ: ਚਰਨਜੀਤ ਸਿੰਘ ਕੈਂਥ, ਸ੍ਰ: ਗੁਰਵਿੰਦਰ ਸਿੰਘ ਪਨੇਸਰ ਆਦਿ ਮੈਂਬਰਾਂ ਨੇ ਭਾਗ ਲਿਆ। ਇਸ ਵਾਤਾਵਰਣ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਮਿਸ਼ਨ ਐਵਰਗਰੀਨ ਦੇ ਵਿਸ਼ੇਸ਼ ਸਲਾਹਕਾਰ ਸ੍ਰ: ਮਿਲਖਾ ਸਿੰਘ ਔਲਖ (ਰਿਟਾ: ਵਾਈਸ ਚਾਂਸਲਰ) ਨੇ ਆਪਣੀ ਬਹੁਤ ਹੀ ਭਾਵਕ ਤਕਰੀਰ ਰਾਹੀਂ ਪਾਣੀ, ਮਿੱਟੀ ਅਤੇ ਹਵਾ ਦੀ ਮਹਾਨਤਾ ਵਾਰੇ ਸਮਝਾਇਆ। ਉਹਨਾਂ ਕਿਹਾ ਕਿ ਅਗਰ ਅਸੀਂ ਪਾਣੀ ਦੀ ਨਾਜਾਇਜ਼ ਵਰਤੋਂ ਕਰਦੇ ਰਹੇ ਅਤੇ ਹਵਾ ਨੂੰ ਗੰਧਲਾ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਸਦੇ ਬਹੁਤ ਖ਼ਤਰਨਾਕ ਸਿੱਟੇ ਭੁਗਤਾਂਗੇ। ਇਸ ਤੋਂ ਇਲਾਵਾ ਵਾਤਾਵਰਣ ਦੀ ਸਾਂਭ ਸੰਭਾਲ ਵਿਸ਼ੇ ਤੇ ਪੇਂਟਿੰਗ ਮੁਕਾਬਲੇ ਕਰਵਾਕੇ ਜੇਤੂਆਂ ਨੂੰ ਇਨਾਮ ਵੰਡੇ ਗਏ।
