
ਨਵੀਂ ਸਿੱਖਿਆ ਨੀਤੀ ਸੰਭਾਵਨਾਵਾਂ ਅਤੇ ਚੁਣੌਤੀਆਂ ਪੁਸਤਕ ਰਿਲੀਜ਼ ਕੀਤੀ
ਮਾਹਿਲਪੁਰ, 28 ਮਾਰਚ:- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਿਛਲੇ ਸਮੇਂ ਕਾਲਜ ਦੇ ਆਈਕਿਊਏਸੀ ਸੈਲ ਵੱਲੋਂ ਕਰਵਾਏ ਇੱਕ ਰੋਜ਼ਾ ਸੈਮੀਨਾਰ ਵਿੱਚ ਪੜੇ ਖੋਜ ਪੱਤਰਾਂ ਦਾ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਰੂਪ ਅੱਜ ਕਾਲਜ ਵਿੱਚ ਰਿਲੀਜ਼ ਕੀਤਾ ਗਿਆ।
ਮਾਹਿਲਪੁਰ, 28 ਮਾਰਚ:- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਿਛਲੇ ਸਮੇਂ ਕਾਲਜ ਦੇ ਆਈਕਿਊਏਸੀ ਸੈਲ ਵੱਲੋਂ ਕਰਵਾਏ ਇੱਕ ਰੋਜ਼ਾ ਸੈਮੀਨਾਰ ਵਿੱਚ ਪੜੇ ਖੋਜ ਪੱਤਰਾਂ ਦਾ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਰੂਪ ਅੱਜ ਕਾਲਜ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ, ਗੁਰਜੀਤ ਸਿੰਘ ਪਾਬਲਾ ਅਤੇ ਜੈਲਦਾਰ ਗੁਰਿੰਦਰ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਪੁਸਤਕ ਦੇ ਮੁੱਖ ਸੰਪਾਦਕ ਪ੍ਰਿੰ ਡਾ ਪਰਵਿੰਦਰ ਸਿੰਘ ਅਤੇ ਸੰਪਾਦਕ ਡਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਨਵੀਂ ਸਿੱਖਿਆ ਨੀਤੀ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਵੱਖ ਵੱਖ ਲੇਖਕਾਂ ਦੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੋਜ ਪੱਤਰ ਨਵੀਂ ਸਿੱਖਿਆ ਨੀਤੀ ਦੇ ਹੋਰ ਵੀ ਅਨੇਕਾਂ ਪੱਖਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦੇ ਹਨ।ਇਸ ਮੌਕੇ ਬੀਐਡ ਕਾਲਜ ਦੇ ਪ੍ਰਿੰਸੀਪਲ ਡਾ ਰੋਹਤਾਂਸ਼ ,ਗੁਰਦਿਆਲ ਸਿੰਘ ਕਹਾਰਪੁਰ ਆਦਿ ਵੀ ਹਾਜ਼ਰ ਸਨ।
