
ਕਲਾਕਾਰਾਂ ਅਤੇ ਗੀਤਕਾਰਾਂ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੀ ਯਾਤਰਾ ਕੀਤੀ
ਨਵਾਂਸ਼ਹਿਰ - ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਤੇ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਦੇ (ਕਲਾਕਾਰਾਂ,ਗੀਤਕਾਰਾਂ ਅਤੇ ਸੰਗੀਤਕਾਰਾਂ) ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਤੱਪ ਅਸਥਾਨ ਅਤੇ ਚਰਨ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਯਾਤਰਾ ਬੰਗਾ ਨਵਾਸ਼ਹਿਰ ਤੋ ਸ੍ਰੀ ਖੁਰਾਲਗੜ੍ਹ ਸਾਹਿਬ ਲੈ ਕੇ ਆਏ। ਕਲਾਕਾਰ ਤੇ ਗੀਤਕਾਰ ਜਿੰਨਾ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਆਪਣੇ ਸਿੰਗਲ ਟ੍ਰੈਕ ਗੀਤਾਂ ਨਾਲ ਵੀ ਹਾਜ਼ਰੀਆਂ ਲਗਵਾਈਆਂ ਗਈਆਂ ਸਨ।
ਨਵਾਂਸ਼ਹਿਰ - ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਤੇ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਦੇ (ਕਲਾਕਾਰਾਂ,ਗੀਤਕਾਰਾਂ ਅਤੇ ਸੰਗੀਤਕਾਰਾਂ) ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਤੱਪ ਅਸਥਾਨ ਅਤੇ ਚਰਨ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਯਾਤਰਾ ਬੰਗਾ ਨਵਾਸ਼ਹਿਰ ਤੋ ਸ੍ਰੀ ਖੁਰਾਲਗੜ੍ਹ ਸਾਹਿਬ ਲੈ ਕੇ ਆਏ। ਕਲਾਕਾਰ ਤੇ ਗੀਤਕਾਰ ਜਿੰਨਾ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਆਪਣੇ ਸਿੰਗਲ ਟ੍ਰੈਕ ਗੀਤਾਂ ਨਾਲ ਵੀ ਹਾਜ਼ਰੀਆਂ ਲਗਵਾਈਆਂ ਗਈਆਂ ਸਨ। ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇ ਯਾਤਰਾ ਦੀ ਰਵਾਨਗੀ MLA ਡਾਕਟਰ ਨਛੱਤਰ ਪਾਲ ਵਿਧਾਨ ਸਭਾ ਨਵਾਂਸ਼ਹਿਰ ਜੀ ਨੇ ਕਰਵਾਈ। ਇਸ ਸਮੇ ਜਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਮਿਸ਼ਨਰੀ ਗੀਤਕਾਰ ਸੱਤਪਾਲ ਸਾਹਲੋਂ, MC ਗੁੱਰਮੁੱਖ ਨੌਰਥ, ਅਮਨ ਨਵਾਂਸ਼ਹਿਰ, ਡਾਕਟਰ ਕਮਲ ਸੈਪਲੇ, ਗਾਇਕ ਰਾਜ ਦਦਰਾਲ, ਪ੍ਰਸਿੱਧ ਗੀਤਕਾਰ ਦੀਪ ਅਲਾਚੌਰੀਆ, ਮਾਸਟਰ ਮੱਖਣ ਬਖਲੌਰ ਵਿਜੇ ਗੁਣਾਚੌਰ, ਗਾਇਕ ਜਗਦੀਸ਼ ਜਾਡਲਾ, ਹਰਦੀਪ ਦੀਪਾ, ਦਵਿੰਦਰ ਰੂਹੀ, ਗਾਇਕਾ ਰਾਣੀ ਅਰਮਾਨ, ਗਾਇਕ ਇੰਦਰਪ੍ਰੀਤ ਸਿੰਘ ਝਿੱਕਾ, ਪਰਦੀਪ ਜੱਸੀ, ਹਰਦੀਪ ਬੱਲ, ਲੱਕੀ ਹਿਆਲਾ, ਦਵਿੰਦਰ ਬੀਸ਼ਲਾ, ਰਾਜ ਵਾਹੜੋਵਾਲ, ਭਵ ਮਨਰਾਜ, ਅਮਨ ਹੀਰ, ਸਿੱਧੂ ਠੁਆਣਾ, ਦਲਜੀਤ ਬਾਲੀ, ਅਮਨਦੀਪ ਕੌਰ, ਸੰਜੀਵ ਕੁਮਾਰ ਤੇ ਗਗਨਦੀਪ ਦਾਦਰਾ ਹਾਜ਼ਰ ਸਨ। ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਕਲਾਕਾਰਾਂ ਅਤੇ ਗੀਤਕਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।
