ਮਾਈਦੱਤਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਜੀ ਸੰਬੰਧੀ ਸਮਾਗਮ ਕਰਵਾਇਆ ਜਾਵੇਗਾ

ਨਵਾਂਸ਼ਹਿਰ - ਸ਼ਹੀਦੇ ਆਜਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਈਦਿੱਤਾ ਰਜਿ: ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਨਿੰਦਰ ਮਾਈਦਿੱਤਾ ਅਤੇ ਖਜ਼ਾਨਚੀ ਪਰਸ਼ੋਤਮ ਸਿੰਘ ਨੇ ਪ੍ਰੈੱਸ ਦੇ ਨਾਂ ਇਕ ਸਾਝਾਂ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ 23 ਮਾਰਚ ਦੇ ਸ਼ਹੀਦਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਫਲਸਫਾ ਅਤੇ ਮੌਜੂਦਾ ਹਾਲਾਤ ਵਿਸ਼ੇ ਤੇ 31 ਮਾਰਚ ਦਿਨ ਐਤਵਾਰ ਰਾਤ 8:00 ਤੋ 10:00ਵਜੇ ਤੱਕ ਹਾਲ ਸ੍ਰੀ ਗੁਰਦੁਆਰਾ ਸਾਹਿਬ ਮਾਈਦਿੱਤਾ ਵਿਖੇ ਚੇਤਨਾ ਸਮਾਗਮ ਕਰਵਾਇਆ ਜਾ ਰਿਹਾ ਹੈ।

ਨਵਾਂਸ਼ਹਿਰ - ਸ਼ਹੀਦੇ ਆਜਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਈਦਿੱਤਾ ਰਜਿ: ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਨਿੰਦਰ ਮਾਈਦਿੱਤਾ ਅਤੇ ਖਜ਼ਾਨਚੀ ਪਰਸ਼ੋਤਮ ਸਿੰਘ ਨੇ ਪ੍ਰੈੱਸ ਦੇ ਨਾਂ ਇਕ ਸਾਝਾਂ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ 23 ਮਾਰਚ ਦੇ ਸ਼ਹੀਦਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਫਲਸਫਾ ਅਤੇ ਮੌਜੂਦਾ ਹਾਲਾਤ ਵਿਸ਼ੇ ਤੇ 31 ਮਾਰਚ ਦਿਨ ਐਤਵਾਰ ਰਾਤ 8:00 ਤੋ 10:00ਵਜੇ ਤੱਕ ਹਾਲ ਸ੍ਰੀ ਗੁਰਦੁਆਰਾ ਸਾਹਿਬ ਮਾਈਦਿੱਤਾ ਵਿਖੇ ਚੇਤਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਮੁੱਖ ਬਕਤਾ ਸਾਥੀ ਬੂਟਾ ਸਿੰਘ ਮਹਿਮੂਦਪੁਰ ਆਗੂ (ਜਮਹੂਰੀ ਅਧਿਕਾਰ ਸਭਾ ਪੰਜਾਬ)ਹੋਣਗੇ। ਇਸ ਮੌਕੇ ਆਈ ਹੋਈ ਹਾਜਰੀਨ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਚਰਚਿਤ ਲਿਖਤਾ ਵਾਲਾ ਕਿਤਾਬਚਾ (ਇੰਨਕਲਾਬ ਜਿੰਦਾਬਾਦ) ਵੀ ਉਹਨਾਂ ਦੀ ਵਿਚਾਰਧਾਰਾ ਤੋ ਜਾਣੂ ਕਰਵਾਉਣ ਲਈ ਵੰਡਿਆ ਜਾਵੇਗਾ। ਇਹ ਕਿਤਾਬਚਾ ਐਡਵੋਕੇਟ ਯੂਵਰਾਜ ਸਿੰਘ ਜੀ ਜਲੰਧਰ ਵਲੋਂ ਭੇਟਾ ਰਹਿਤ ਹੋਵੇਗਾ। ਆਗੂਆਂ ਨੇ ਅੱਗੇ ਹੋਰ ਦੱਸਿਆ ਕਿ ਕਲੱਬ ਵਲੋ ਹਰ ਮਹੀਨੇ ਨੋਜਵਾਨੀ ਨੂੰ ਗਿਆਨ ਬਾਨ ਬਣਾੳਣ ਵਾਲੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਰਾਜਨ ਕੁਮਾਰ, ਤੀਰਥ ਰਾਮ, ਗਗਨਦੀਪ ਸਿੰਘ, ਜਯੋਤੀ, ਵਿਸ਼ਾਲ, ਅਕਾਸ਼ਦੀਪ, ਕੁਲਦੀਪ, ਅਮਨਦੀਪ ਆਦਿ ਹਾਜ਼ਰ ਸਨ।