ਪੁਲਿਸ ਵੱਲੋਂ ਦੋ ਨਸ਼ਾ ਸਮਗਲਰ ਕਾਬੂ, 50 ਗ੍ਰਾਮ ਹੈਰੋਇਨ ਬਰਾਮਦ

ਪਟਿਆਲਾ, 16 ਮਾਰਚ - ਵਰੁਣ ਸ਼ਰਮਾ ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਯੋਗੇਸ਼ ਸ਼ਰਮਾ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਪਟਿਆਲਾ, ਅਵਤਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਮਾਣਾ ਦੀ ਟੀਮ ਨੇ ਸ਼ੁਕਰਵਾਰ ਨੂੰ ਗਸਤ ਦੌਰਾਨ ਪੁੱਲ ਸੂਆ ਪਿੰਡ ਮਿਆਲ ਕਲਾਂ ਨੇੜੇ

ਪਟਿਆਲਾ, 16 ਮਾਰਚ - ਵਰੁਣ ਸ਼ਰਮਾ ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਯੋਗੇਸ਼ ਸ਼ਰਮਾ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਪਟਿਆਲਾ, ਅਵਤਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਮਾਣਾ ਦੀ ਟੀਮ ਨੇ ਸ਼ੁਕਰਵਾਰ ਨੂੰ ਗਸਤ ਦੌਰਾਨ ਪੁੱਲ ਸੂਆ ਪਿੰਡ ਮਿਆਲ ਕਲਾਂ ਨੇੜੇ ਅਮ੍ਰਿਤਪਾਲ ਸਿੰਘ ਉਰਫ ਅਮ੍ਰਿਤ ਪੁੱਤਰ ਦਲੇਰ ਸਿੰਘ ਅਤੇ ਗੁਰਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਬਰਾਸ ਥਾਣਾ ਘੱਗਾ ਜ਼ਿਲ੍ਹਾ ਪਟਿਆਲਾ ਨੂੰ ਚੈਕ ਕਰਕੇ ਉਨ੍ਹਾਂ ਪਾਸੋਂ 50 ਗ੍ਰਾਮ ਨਸੀਲਾ ਪ੍ਰਦਾਰਥ ਹੈਰੋਇੰਨ (ਚਿੱਟਾ) ਬ੍ਰਾਮਦ ਕੀਤਾ। ਗ੍ਰਿਫਤਾਰੀ ਉਪਰੰਤ ਅਦਾਲਤ ਵਿੱਚ ਪੇਸ਼ ਕਰਕੇ ਦੋਵਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਪਾਲ ਸਿੰਘ 'ਤੇ ਪਹਿਲਾਂ ਵੀ ਨਸ਼ੇ ਦੇ ਦੋ ਮੁਕੱਦਮੇ ਦਰਜ ਹਨ ਪਰ ਅਮ੍ਰਿਤਪਾਲ ਸਿੰਘ ਉਰਫ ਅਮ੍ਰਿਤ ਉਕਤ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ।