
ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਕੀਰਤਨ ਦਰਬਾਰ ਆਯੋਜਿਤ
ਸ੍ਰੀ ਖੁਰਾਲਗੜ ਸਾਹਿਬ, 17 ਅਪ੍ਰੈਲ - ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਵਿਚ ਸੰਗਤ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋਈ।
ਸ੍ਰੀ ਖੁਰਾਲਗੜ ਸਾਹਿਬ, 17 ਅਪ੍ਰੈਲ - ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਵਿਚ ਸੰਗਤ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋਈ।
ਸਮਾਗਮ ਦੋਰਾਨ ਬਾਬਾ ਲਖਵੀਰ ਸਿੰਘ, ਮੁਖੀ ਮਿਸ਼ਨ ਸਹੀਦਾਂ ਤਰਨਾ ਦਲ ਚੌਲਾਂਗ ਅਤੇ ਬਾਬਾ ਠਾਕੁਰ ਸਿੰਘ ਜੀ ਗੜਪਧਾਣੇ ਵਾਲਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।
ਸਮਾਗਮ ਦੋਰਾਨ ਭਾਈ ਕੇਵਲ ਸਿੰਘ ਚਾਕਰ, ਮੁੱਖ ਸੇਵਾਦਾਰ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਧਰਮ ਦਾ ਆਖਰੀ ਅਰਥ ਜੀਵਨ ਜਿਉਣ ਦਾ ਚੱਜ ਆਚਾਰ ਹੈ। ਉਹਨਾਂ ਕਿਹਾ ਕਿ ਪਰਮਾਤਮਾ ਹਰ ਜੀਵ ਤੇ ਕਿਰਪਾ ਕਰਨ, ਸਾਰਿਆਂ ਦੇ ਹਿਰਦੇ ਘਰ ਵਿੱਚ ਨਾਮ ਦਾ ਦੀਪਕ ਪ੍ਰਚੰਡ ਹੋ ਜਾਵੇ ਅਤੇ ਇਸ ਦੀਪਕ ਦੇ ਸਦਕਾ ਸਾਨੂੰ ਇਸ ਮਨੁੱਖਾ ਜੀਵਨ ਜੀਣ ਦੀ ਜਾਂਚ ਹੋ ਜਾਵੇ।
ਉਨਾਂ ਅੱਗੇ ਆ ਕਿ ਚਿਹਰੇ ਸਾਡੇ ਜ਼ਰੂਰ ਮਨੁੱਖਾਂ ਵਰਗੇ ਹਨ ਪਰ ਕਈਆਂ ਦਾ ਅੰਦਰਲਾ ਵਰਤਾਰਾ ਪਸ਼ੂਆਂ ਵਰਗਾ ਹੈ ਉਹਨਾਂ ਕਿਹਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਬਹੁਤ ਹਨ ਪਰ ਸ੍ਰੀ ਗੁਰੂ ਰਵਿਦਾਸ ਜੀ ਦੀ ਮੰਨਣ ਵਾਲਿਆਂ ਦੀ ਗਿਣਤੀ ਘੱਟ ਹੈ, ਇਸ ਲਈ ਸਾਨੂੰ ਗੁਰੂ ਜੀ ਦੀ ਬਾਣੀ ਨੂੰ ਜਿੰਦਗੀ ਵਿੱਚ ਅਮਲੀ ਜਾਮਾ ਪਹਿਨਾਉਂਦੇ ਹੋਏ ਗੁਰੂ ਜੀ ਦੀਆਂ ਸਿੱਖਿਆਵਾਂ ਜਿੰਦਗੀ ਵਿੱਚ ਅਪਨਾਉਣੀਆਂ ਚਾਹੀਦੀਆਂ ਹਨ।
ਪ੍ਰਬੰਧਕੀ ਕਮੇਟੀ ਤੋਂ ਚੇਅਰਮੈਨ ਡਾਕਟਰ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੀਪ ਸਿੰਘ, ਹਰਭਜਨ ਸਿੰਘ, ਚੌਧਰੀ ਜੀਤ ਸਿੰਘ, ਮੱਖਣ ਸਿੰਘ, ਸਤਪਾਲ, ਬਿੰਦਰ ਸਿੰਘ, ਗੁਰਮੀਤ ਸਿੰਘ, ਚਰਨ ਭਾਰਤੀ, ਸਰਪੰਚ ਰੋਸ਼ਨ ਲਾਲ ਨੈਨਵਾਂ, ਡਾਕਟਰ ਜਸਵੀਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਜਿੱਥੇ ਪਹੁੰਚੀ ਹੋਈ ਸੰਗਤ ਦਾ ਬਣਦਾ ਮਾਣ ਸਤਿਕਾਰ ਕੀਤਾ ਉੱਥੇ ਨਾਲ ਹੀ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ ਪ੍ਰਬੰਧ ਕੀਤੇ ਹੋਏ ਸਨ।
