ਇਫਟੂ ਵਲੋਂ ਮਜਦੂਰ ਅਤੇ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ

ਨਵਾਂਸ਼ਹਿਰ - ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਨੇ ਪੇੰਡੂ ਮਜਦੂਰਾਂ ਦੇ ਰੇਲ ਰੋਕੋ ਪਰੋਗਰਾਮ ਨੂੰ ਰੋਕਣ ਦੇ ਨਾਮ ਹੇਠ ਮਜਦੂਰ ਆਗੂਆਂ ਦੀਆਂ ਕੀਤੀਆਂ ਗਿਰਫਤਾਰੀਆਂ ਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਹੈ ਕਿ ਮਜਦੂਰਾਂ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਕੱਢਿਆ ਜਾਵੇ।

ਉਹਨਾਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਦਫਤਰ ਜਲੰਧਰ ਦੇ ਸਟਾਫ ਨੂੰ ਗ੍ਰਿਫਤਾਰ ਕਰਨ ਤੇ ਦਫਤਰ ਨੂੰ ਤਾਲਾ ਲਗਾਉਣ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਫਾਸ਼ੀਵਾਦੀ ਰਾਹ ਉੱਤੇ ਤੁਰ ਪਈ ਹੈ। ਧਰਨੇ ਮੁਜਾਹਰੇ ਕਰਨਾ ਜਥੇਬੰਦੀਆਂ ਦਾ ਜਮਹੂਰੀ ਅਤੇ ਸੰਵਿਧਾਨਕ ਹੱਕ ਹੈ। ਪਰ ਮਾਨ ਸਰਕਾਰ ਪੁਲਸ ਦੇ ਜਬਰ ਨਾਲ ਇਹ ਹੱਕ ਕੁਚਲ ਰਹੀ ਹੈ।