
ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ‘ਰੈਗਿੰਗ ਵਿਰੋਧੀ ਹਫ਼ਤਾ’
ਲੁਧਿਆਣਾ 22 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ‘ਰੈਗਿੰਗ ਵਿਰੋਧੀ ਹਫ਼ਤਾ’ਮਨਾਇਆ। ਸਮਾਪਨ ਦਿਨ 'ਤੇ ਰੈਗਿੰਗ ਵਿਰੋਧੀ ਕਾਨੂੰਨਾਂ ਸੰਬੰਧੀ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਅਮਨ ਅੰਮ੍ਰਿਤ ਚੀਮਾ, ਪ੍ਰੋਫੈਸਰ-ਆਫ-ਲਾਅਜ਼, ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਲੁਧਿਆਣਾ ਇਸ ਸੈਸ਼ਨ ਦੇ ਮੁੱਖ ਬੁਲਾਰੇ ਸਨ। ਇਸ ਸੈਸ਼ਨ ਦੌਰਾਨ ਰੈਗਿੰਗ ਵਿਰੋਧੀ ਕਮੇਟੀਆਂ, ਰੈਗਿੰਗ ਵਿਰੋਧੀ ਸੁਕਐਡ ਦੇ ਮੈਂਬਰ ਅਤੇ ਵਿਦਿਆਰਥੀ ਤੇ ਅਧਿਆਪਕ ਸ਼ਾਮਿਲ ਹੋਏ।
ਲੁਧਿਆਣਾ 22 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ‘ਰੈਗਿੰਗ ਵਿਰੋਧੀ ਹਫ਼ਤਾ’ਮਨਾਇਆ। ਸਮਾਪਨ ਦਿਨ 'ਤੇ ਰੈਗਿੰਗ ਵਿਰੋਧੀ ਕਾਨੂੰਨਾਂ ਸੰਬੰਧੀ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਅਮਨ ਅੰਮ੍ਰਿਤ ਚੀਮਾ, ਪ੍ਰੋਫੈਸਰ-ਆਫ-ਲਾਅਜ਼, ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਲੁਧਿਆਣਾ ਇਸ ਸੈਸ਼ਨ ਦੇ ਮੁੱਖ ਬੁਲਾਰੇ ਸਨ। ਇਸ ਸੈਸ਼ਨ ਦੌਰਾਨ ਰੈਗਿੰਗ ਵਿਰੋਧੀ ਕਮੇਟੀਆਂ, ਰੈਗਿੰਗ ਵਿਰੋਧੀ ਸੁਕਐਡ ਦੇ ਮੈਂਬਰ ਅਤੇ ਵਿਦਿਆਰਥੀ ਤੇ ਅਧਿਆਪਕ ਸ਼ਾਮਿਲ ਹੋਏ।
ਡਾ. ਚੀਮਾ ਨੇ ਜਾਣਕਾਰੀ ਦਿੱਤੀ ਕਿ ਰੈਗਿੰਗ ਵਿਰੋਧੀ ਚੇਤਾਵਨੀਆਂ ਸੰਸਥਾ ਦੇ ਪ੍ਰਾਸਪੈਕਟਸ, ਵੈਬਸਾਈਟ, ਸਾਰੀਆਂ ਇਮਾਰਤਾਂ ਅਤੇ ਹੋਸਟਲਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀਆਂ ਜਾਣੀਆਂ ਲੋੜੀਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਸੰਬੰਧਿਤ ਸਜ਼ਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਰੈਗਿੰਗ ਵਿਰੋਧੀ ਸਖ਼ਤ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਰਾਸ਼ਟਰੀ ਰੈਗਿੰਗ ਵਿਰੋਧੀ ਹੈਲਪਲਾਈਨ ਦਾ ਇਕ ਟੈਲੀਫੋਨ ਨੰਬਰ ਵੀ ਸਾਂਝਾ ਕੀਤਾ।
ਇਸ ਰੈਗਿੰਗ ਵਿਰੋਧੀ ਹਫ਼ਤੇ ਬਾਰੇ ਗੱਲ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਰੈਗਿੰਗ ਮੁਕਤ ਰੱਖਣਾ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸਥਾਰਿਤ ਪਰਿਵਾਰ ਹੈ, ਇਸ ਲਈ ਵਿਦਿਆਰਥੀਆਂ ਨੂੰ ਸਿਹਤਮੰਦ ਮਾਹੌਲ ਅਤੇ ਭੈਅਮੁਕਤ ਵਾਤਾਵਰਣ ਦੇ ਕੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੰਭਾਲੀ ਰੱਖਣਾ ਸਾਡੀ ਜ਼ਿੰਮੇਵਾਰੀ ਹੈ।
ਇਕ ਹਫ਼ਤਾ ਚੱਲਣ ਵਾਲੇ ਇਸ ਸਮਾਗਮ ਦੌਰਾਨ ਰੈਗਿੰਗ ਵਿਰੋਧੀ ਵਿਸ਼ੇ ’ਤੇ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਇਕਲੋਵਿਆ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਪਹਿਲਾ ਇਨਾਮ, ਦਿਸ਼ਾ ਮਹੰਤ, ਕਾਲਜ ਆਫ ਫ਼ਿਸ਼ਰੀਜ਼ ਨੇ ਦੂਸਰਾ, ਲੋਨੀ ਬਰੂਆ, ਕਾਲਜ ਆਫ ਫ਼ਿਸ਼ਰੀਜ਼ ਨੇ ਤੀਸਰਾ ਅਤੇ ਸ਼ਿਵਾਨੀ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ।
ਇਸ ਦੌਰਾਨ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਪੋਸਟਰ ਅਤੇ ਪਰਚੇ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਨੂੰ ਹੈਸ਼ਟੈਗ #YaARI Youth Against Ragging, the university, UGC and C4Y ਦੀ ਵਰਤੋਂ ਕਰਕੇ ਆਪਣੇ ਸੋਸ਼ਲ ਮੀਡੀਆ ਮੰਚਾਂ ’ਤੇ ਜਾਗਰੂਕਤਾ ਦੇਣ ਲਈ ਕਿਹਾ ਗਿਆ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਵਿਦਿਆਰਥੀ ਰੈਗਿੰਗ ਦੀਆਂ ਘਟਨਾਵਾਂ ਦੀ ਰਿਪੋਰਟ ਯੂਨੀਵਰਸਿਟੀ ਦੀਆਂ ਰੈਗਿੰਗ ਵਿਰੋਧੀ ਕਮੇਟੀਆਂ ਦੇ ਨਾਲ-ਨਾਲ ਰੈਗਿੰਗ ਵਿਰੋਧੀ ਸੁਕਐਡ ਨੂੰ ਕਰ ਸਕਦੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬੇਨਾਮੀ ਸ਼ਿਕਾਇਤਾਂ ਕੈਂਪਸ ਵਿੱਚ ਲਗਾਏ ਗਏ ਬਕਸਿਆਂ ਰਾਹੀਂ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ।
ਯੂਨੀਵਰਸਿਟੀ ਪੱਧਰ ’ਤੇ ਰੈਗਿੰਗ ਵਿਰੋਧੀ ਸੁਕਐਡ ਦੇ ਚੇਅਰਮੈਨ ਡਾ. ਕੁਲਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਿਡਰ ਹੋ ਕੇ ਕਮੇਟੀਆਂ, ਸੁਕਐਡ ਜਾਂ ਸਲਾਹਕਾਰੀ ਲਈ ਨਾਮਜ਼ਦ ਮੈਂਬਰਾਂ ਨਾਲ ਸੰਪਰਕ ਕਰਨ ਜਿੰਨ੍ਹਾਂ ਦੇ ਸੰਪਰਕ ਨੰਬਰ ਪੂਰੇ ਕੈਂਪਸ ਵਿੱਚ ਪ੍ਰਦਰਸ਼ਿਤ ਹਨ। ਇਸ ਸੈਸ਼ਨ ਵਿੱਚ ਵੱਖ-ਵੱਖ ਹੋਸਟਲਾਂ ਦੇ ਵਾਰਡਨ, ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਅਤੇ ਰੈਗਿੰਗ ਵਿਰੋਧੀ ਕਮੇਟੀਆਂ ਦੇ ਮੈਂਬਰ ਵੀ ਸ਼ਾਮਿਲ ਹੋਏ।
