"ਪੰਜਾਬ ਸਰਕਾਰ ਨੇ ਸਿੱਖਿਆ ਤੇ ਮੈਡੀਕਲ ਖੇਤਰ ਦੀਆਂ ਸੇਵਾਵਾਂ 'ਚ ਇਨਕਲਾਬ ਲਿਆਂਦਾ"

ਪਟਿਆਲਾ, 5 ਮਾਰਚ - 'ਆਪ' ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ 'ਚ ਸਿਖਿਆ ਤੇ ਮੈਡੀਕਲ ਖੇਤਰ 'ਚ ਜੋ ਇਨਕਲਾਬ ਲੈ ਕੇ ਆਉਂਦਾ ਹੈ, ਉਹ ਪਿਛਲੇ 75 ਸਾਲਾਂ ਦੇ ਇਤਿਹਾਸ 'ਚ ਨਹੀਂ ਹੋਇਆ। ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਜਿਥੇ ਅਮੀਰ ਤੇ ਗਰੀਬ ਇਕੋ ਜਿਹਾ ਲਾਭ ਲੈ ਰਹੇ ਹਨ।

ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਬਲਾਕ ਪ੍ਧਾਨ ਪਟਿਆਲਾ (ਸ਼ਹਿਰੀ ) ਤੇ ਕੰਵਲਜੀਤ ਸਿੰਘ ਮਲਹੋਤਰਾ ਬਲਾਕ ਸੋਸ਼ਲ ਮੀਡੀਆ ਪ੍ਰਧਾਨ ਪਟਿਆਲਾ (ਸ਼ਹਿਰੀ) ਨੇ ਇਕ ਸਾਂਝੇ ਬਿਆਨ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ 165  ਹੋਰ ਨਵੇਂ ਮੁਹੱਲਾ ਕਲਿਨਿਕ ਤੇ 13 ਸਕੂਲ ਆਫ ਐਮੀਨੈਂਸ ਖੋਲ੍ਹ ਕੇ ਇਕ ਨਵਾਂ ਇਤਿਹਾਸ ਰਚਿਆ ਹੈ। ਪੰਜਾਬ 'ਚ ਆਮ ਆਦਮੀ ਮੁਹੱਲਾ ਕਲਿਨਿਕਾਂ ਦੀ ਗਿਣਤੀ ਵਧ ਕੇ 829 ਹੋ ਗਈ ਹੈ ਤੇ ਸਵਾ ਕ੍ਰੋੜ ਲੋਕ ਇਨਾਂ ਕਲਿਨਿਕਾਂ ਤੋਂ ਇਲਾਜ ਕਰਵਾ ਚੁੱਕੇ ਹਨ। ਉਹਨਾ ਕਿਹਾ ਕਿ ਸਿਖਿਆ ਤੇ ਮੈਡੀਕਲ ਖੇਤਰ 'ਚ ਆਈ ਇਸ ਕ੍ਰਾਂਤੀ ਨਾਲ ਵਿਰੋਧੀਆਂ 'ਚ ਘਬਰਾਹਟ ਹੈ। ਏਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੋਇਆ ਕਿਉਂਕਿ ਸਰਕਾਰ ਦੀ ਨੀਅਤ ਸਾਫ ਹੈ। ਉਨ੍ਹਾਂ ਹੋਰ ਕਿਹਾ ਕਿ "ਆਪ" ਸਰਕਾਰ ਵਲੋਂ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਲੋਕਾਂ ਦੀ ਸਹੂਲਤ ਲਈ ਕੈਂਪ ਲਗਾਏ ਜਾ ਰਹੇ ਹਨ ਜਿਥੇ ਹਜ਼ਾਰਾਂ ਲੋਕ ਇਸ ਦਾ  ਲਾਭ ਲੈ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਆਮ  ਆਦਮੀ ਪਾਰਟੀ ਨਾਲ ਵਧ ਤੋਂ ਵਧ ਜੁੜਣ।