ਰਾਮਗੜ੍ਹੀਆ ਸਭਾ, ਐਸ ਏ ਐਸ ਨਗਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਭੇਜੀ

ਐਸ ਏ ਐਸ ਨਗਰ, 4 ਸਤੰਬਰ- ਰਾਮਗੜ੍ਹੀਆ ਸਭਾ ਐਸ.ਏ.ਐਸ. ਨਗਰ ਮੁਹਾਲੀ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ। ਸਭਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ ਨੇ ਦੱਸਿਆ ਕਿ ਇਸ ਰਾਹਤ ਸਮੱਗਰੀ ਵਿੱਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਸੁੱਕਾ ਰਾਸ਼ਨ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਦਵਾਈਆਂ, ਤਰਪਾਲਾਂ ਅਤੇ ਰੋਜ਼ਾਨਾ ਵਰਤੋਂ ਦਾ ਹੋਰ ਜ਼ਰੂਰੀ ਸਮਾਨ ਸ਼ਾਮਿਲ ਹੈ।

ਰਾਹਤ ਸਮੱਗਰੀ ਰਵਾਨਾ ਕਰਨ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ. ਸੂਰਤ ਸਿੰਘ ਕਲਸੀ ਨੇ ਕਿਹਾ ਕਿ ਇਸ ਮੁਸੀਬਤ ਦੇ ਸਮੇਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਸੇਵਾ ਕਰਨਾ ਸਾਡਾ ਧਾਰਮਿਕ ਤੇ ਸਮਾਜਿਕ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ਨੂੰ ਸੇਵਾ ਮੁਕਤ ਫੌਜੀਆਂ ਦੀ ਟੀਮ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਜਾਵੇਗਾ, ਤਾਂ ਜੋ ਪੀੜਤ ਪਰਿਵਾਰਾਂ ਨੂੰ ਸਮੇਂ ਸਿਰ ਮਦਦ ਮਿਲ ਸਕੇ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਮਾਨ, ਸ. ਕਰਮ ਸਿੰਘ ਬੱਬਰ, ਸੀਨੀਅਰ ਮੀਤ ਪ੍ਰਧਾਨ ਸ. ਗੁਰਚਰਨ ਸਿੰਘ ਨੰਬਰ, ਭਾਈ ਲਾਲੋ ਕੋ-ਆਪਰੇਟਿਵ ਬੈਂਕ ਦੇ ਪ੍ਰਧਾਨ ਸ. ਪ੍ਰਦੀਪ ਸਿੰਘ ਭਾਰਜ, ਸ. ਮੋਹਨ ਸਿੰਘ ਸੁਭਰਵਾਲ, ਸ. ਤਰਸੇਮ ਸਿੰਘ ਖੋਖਰ, ਸ. ਸੁਰਿੰਦਰ ਸਿੰਘ ਜੰਡੂ, ਸ. ਸੁਰਜੀਤ ਸਿੰਘ ਮਠਾੜੂ, ਸ. ਮੋਹਿੰਦਰ ਸਿੰਘ, ਸ. ਤਰਲੋਕ ਸਿੰਘ ਖੋਖਰ, ਸ. ਰਵੇਲ ਸਿੰਘ ਛਾਬੜਾ, ਸ. ਜਸਪਾਲ ਸਿੰਘ, ਸ. ਗੁਰਸਰਨ ਸਿੰਘ, ਸ. ਸਵਰਨ ਸਿੰਘ ਅਤੇ ਸ. ਅਜੀਤ ਸਿੰਘ ਠੇਠੀ ਹਾਜ਼ਰ ਸਨ।