
60 ਸਾਲ ਦੀ ਉਮਰ ਤੋਂ ਬਾਦ ਕੰਨਾਂ ਦੀ ਨਿਯਮਤ ਜਾਂਚ ਜ਼ਰੂਰੀ : ਡਾ. ਰਮਿੰਦਰ ਕੌਰ
ਪਟਿਆਲਾ, 2 ਮਾਰਚ - ਬੋਲੇਪਣ ਤੋਂ ਬਚਾਅ ਅਤੇ ਰੋਕਥਾਮ ਦੀ ਜਾਗਰੂਕਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਦੀ ਓ.ਪੀ.ਡੀ. ਵਿੱਚ ਈ.ਐਨ.ਟੀ. ਮਾਹਰ ਡਾ. ਪ੍ਰਸੁੰਨ ਕੁਮਾਰ ਦੀ ਦੇਖ ਰੇਖ ਵਿੱਚ ਕੰਨਾਂ ਦੀ ਸੰਭਾਲ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸੁਣਨ ਦਿਵਸ ਦਾ ਆਯੋਜਨ ਕੀਤਾ ਗਿਆ|
ਪਟਿਆਲਾ, 2 ਮਾਰਚ - ਬੋਲੇਪਣ ਤੋਂ ਬਚਾਅ ਅਤੇ ਰੋਕਥਾਮ ਦੀ ਜਾਗਰੂਕਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਦੀ ਓ.ਪੀ.ਡੀ. ਵਿੱਚ ਈ.ਐਨ.ਟੀ. ਮਾਹਰ ਡਾ. ਪ੍ਰਸੁੰਨ ਕੁਮਾਰ ਦੀ ਦੇਖ ਰੇਖ ਵਿੱਚ ਕੰਨਾਂ ਦੀ ਸੰਭਾਲ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸੁਣਨ ਦਿਵਸ ਦਾ ਆਯੋਜਨ ਕੀਤਾ ਗਿਆ|
ਜਿਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ, ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਵੱਲੋਂ ਸ਼ਮੂਲੀਅਤ ਕੀਤੀ ਗਈ। ਓ.ਪੀ.ਡੀ. ਵਿੱਚ ਆਏ ਮਰੀਜ਼ਾਂ ਅਤੇ ਉਹਨਾਂ ਦੇ ਸਕੇ ਸਬੰਧੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਅੱਜ ਪੂਰੀ ਦੁਨੀਆਂ ਵਿੱਚ ਘੱਟ ਸੁਣਨ ਦੀ ਸ਼ਕਤੀ ਦੀ ਜੋ ਸੱਮਸਿਆ ਪੈਦਾ ਹੋ ਰਹੀ ਹੈ, ਉਸ ਦਾ ਸਭ ਤੋਂ ਵੱਡਾ ਕਾਰਨ ਲੰਬੇ ਸਮੇਂ ਤੱਕ ਤੇਜ਼ ਆਵਾਜ਼ ਵਿੱਚ ਸੰਗੀਤ ਸੁਣਨਾ ਹੈ ਅਤੇ ਅੱਜ ਦੁਨੀਆਂ ਦੇ 60 ਪ੍ਰਤੀਸ਼ਤ ਨੌਜੁਆਨ ਇਸ ਬਿਮਾਰੀ ਨਾਲ ਪ੍ਰਭਾਵਤ ਹੋ ਰਹੇ ਹਨ। ਉਹਨਾਂ ਕਿਹਾ ਕਿ ਕੰਨਾਂ ਵਿੱਚ ਖੂਨ ਵਗਣਾ ਜਾਂ ਦਰਦ ਹੋਣਾ ਗੰਭੀਰ ਮਸਲਾ ਹੋ ਸਕਦਾ ਹੈ। ਕੰਨ,ਨੱਕ, ਗੱਲਾ ਰੋਗਾਂ ਦੇ ਮਾਹਿਰ ਡਾ. ਪ੍ਰਸੁੰਨ ਅਤੇ ਡਾ. ਗਗਨ ਨੇ ਦਸਿਆ ਕਿ ਕੰਨਾਂ ਵਿੱਚ ਤੇਲ ਜਾਂ ਤਿਖੀਆਂ ਚੀਜ਼ਾਂ /ਮਾਚਸ ਦੀ ਤੀਲੀ / ਕੰਨਾਂ ਨੂੰ ਸਾਫ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਜ਼ਿਲ਼੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਨੇ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਹਰੇਕ ਬਜ਼ੁਰਗ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਕੰਨਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਖਾਸਕਰ ਉਦੋਂ ਜਦੋਂ ਬਜ਼ੁਰਗ ਗੱਲਬਾਤ ਦੌਰਾਨ ਵਾਰ ਵਾਰ ਸ਼ਬਦਾਂ ਨੂੰ ਦੁਹਰਾਉਣ ਲਈ ਪੁੱਛ ਰਹੇ ਹਨ।ਜੇਕਰ ਬੱਚਾ ਸਕੂਲ ਵਿੱਚ ਪੜਾਈ ਦੌਰਾਨ ਥੋੜੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀ ਦੇ ਰਿਹਾ ਤਾਂ ਅਜਿਹੇ ਬੱਚਿਆਂ ਦੇ ਕੰਨਾਂ ਦੀ ਡਾਕਟਰ ਤੋਂ ਜਾਂਚ ਕਰਵਾਉਣੀ ਜ਼ਰੂਰੀ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੰਨਾਂ ਦੀਆਂ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਡਾ.ਗਗਨਦੀਪ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਸਟਾਫ ਵੀ ਹਾਜ਼ਰ ਸੀ।
