ਲੰਗੜੋਆ ਬਾਈਪਾਸ 'ਤੇ ਟਰੈਕਟਰ ਲਾਕੇ ਕਿਸਾਨਾਂ ਨੇ ਫੂਕਿਆ ਸੰਸਾਰ ਵਪਾਰ ਸੰਸਥਾ ਦਾ ਪੁਤਲਾ

ਨਵਾਂਸ਼ਹਿਰ - ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਲੰਗੜੋਆ ਬਾਈਪਾਸ ਉੱਤੇ ਟਰੈਕਟਰ ਖੜ੍ਹੇ ਕਰਕੇ ਸੰਸਾਰ ਵਪਾਰ ਸੰਸਥਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਜਿਲਾ ਆਗੂਆਂ ਸੁਰਿੰਦਰ ਸਿੰਘ ਬੈਂਸ, ਮੁਕੰਦ ਲਾਲ, ਭੁਪਿੰਦਰ ਸਿੰਘ ਵੜੈਚ, ਜਸਵਿੰਦਰ ਸਿੰਘ ਭੰਗਲ, ਸਤਨਾਮ ਸਿੰਘ ਸੁੱਜੋਂ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬ ਪੁਰ, ਹਰਜੀ ਕੁਲਾਮ, ਮੱਖਣ ਸਿੰਘ ਭਾਨਮਜਾਰਾ, ਮੋਹਨ ਸਿੰਘ ਲੰਗੜੋਆ ਨੇ ਕਿਹਾ ਕਿ ਸੰਸਾਰ ਵਪਾਰ ਸੰਸਥਾ ਸਾਮਰਾਜੀ ਦੇਸ਼ਾਂ ਦੇ ਹਿੱਤ ਪੂਰਕ ਸੰਸਥਾ ਹੈ

ਨਵਾਂਸ਼ਹਿਰ - ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਲੰਗੜੋਆ ਬਾਈਪਾਸ ਉੱਤੇ ਟਰੈਕਟਰ ਖੜ੍ਹੇ ਕਰਕੇ ਸੰਸਾਰ ਵਪਾਰ ਸੰਸਥਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਜਿਲਾ ਆਗੂਆਂ ਸੁਰਿੰਦਰ ਸਿੰਘ ਬੈਂਸ, ਮੁਕੰਦ ਲਾਲ, ਭੁਪਿੰਦਰ ਸਿੰਘ ਵੜੈਚ, ਜਸਵਿੰਦਰ ਸਿੰਘ ਭੰਗਲ, ਸਤਨਾਮ ਸਿੰਘ ਸੁੱਜੋਂ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬ ਪੁਰ, ਹਰਜੀ ਕੁਲਾਮ, ਮੱਖਣ ਸਿੰਘ ਭਾਨਮਜਾਰਾ, ਮੋਹਨ ਸਿੰਘ ਲੰਗੜੋਆ ਨੇ ਕਿਹਾ ਕਿ ਸੰਸਾਰ ਵਪਾਰ ਸੰਸਥਾ ਸਾਮਰਾਜੀ ਦੇਸ਼ਾਂ ਦੇ ਹਿੱਤ ਪੂਰਕ ਸੰਸਥਾ ਹੈ ਜੋ ਭਾਰਤ ਵਰਗੇ ਪਛੜੇ ਦੇਸ਼ਾਂ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਕੰਮ ਕਰ ਰਹੀ ਹੈ ਅਤੇ ਭਾਰਤ ਦੇ ਹਾਕਮ ਇਸਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਉਹਨਾਂ ਮੰਗ ਕੀਤੀ ਕਿ ਭਾਰਤ ਇਸ ਸੰਸਥਾ ਵਿਚੋਂ ਬਾਹਰ ਨਿਕਲੇ। ਉਹਨਾਂ ਕਿਹਾ ਕਿ ਸਾਮਰਾਜੀ ਮੁਲਕਾਂ ਦਾ ਟੋਲਾ ਅਮਰੀਕਨ ਸਾਮਰਾਜ ਦੀ ਅਗਵਾਈ ਵਿਚ ਸੰਸਾਰ ਵਪਾਰ ਸੰਸਥਾ, ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਮੱਕੜਜਾਲ ਵਿਚ ਫਸਾਕੇ ਪਛੜੇ ਦੇਸ਼ਾਂ ਉੱਤੇ ਆਪਣਾ ਗਲਬਾ ਕਾਇਮ ਕਰ ਰਿਹਾ ਹੈ ਅਤੇ ਇਹਨਾਂ ਦੇਸ਼ਾਂ ਦੇ ਵਿਕਾਸ ਨੂੰ ਬੰਨ੍ਹ ਮਾਰੀ ਬੈਠਾ ਹੈ।ਜਿਹਨਾਂ ਦੀ ਮੁਕਤੀ ਤੋਂ ਬਿਨਾਂ ਇਹ ਦੇਸ਼ ਵਿਕਾਸ ਦੀ ਪੱਟਰੀ ਉੱਤੇ ਨਹੀਂ ਪੈ ਸਕਦੇ। ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਦਾ ਜਮਹੂਰੀ ਰਾਹ ਅਪਣਾਉਂਦੇ ਹਨ ਤਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਉੱਤੇ ਜਬਰ ਦੀ ਹਨੇਰੀ ਝੁਲਾਉਂਦੀ ਹੈ। ਪਰ ਕਿਸਾਨਾਂ ਦੇ ਸੰਘਰਸ਼ ਨੂੰ ਜਿੰਨਾਂ ਦਬਾਉਣ ਦੇ ਯਤਨ ਕੀਤੇ ਜਾਣਗੇ ਇਹ ਉਨਾਂ ਹੀ ਪ੍ਰਚੰਡ ਹੋਵੇਗਾ।