ਗੁਰੂ ਨਾਨਕ ਮਿਸ਼ਨ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਨੂੰ "ਡਾਕਟਰ ਆਫ ਫਿਲਾਸਫੀ" ਦੀ ਉਪਾਧੀ ਨਾਲ ਨਿਵਾਜਿਆ
ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਜੀ ਨੂੰ ਡਾਕਟਰ ਆਫ਼ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਹ ਮਾਣ ਅਮਰੀਕਾ ਦੀ ਮੇਰੀਲੈਂਡ ਯੂਨੀਵਰਸਿਟੀ ਵਲੋਂ ਉਹਨਾਂ ਦੀ ਅਗਵਾਈ 'ਚ ਸਿੱਖਿਆ ਖੇਤਰ ਦੀਆਂ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ।ਉਹ ਅੱਜ ਨਵੀਂ ਦਿੱਲੀ ਦੇ ਸੰਵਿਧਾਨ ਕਲੱਬ ਆਫ਼ ਇੰਡੀਆ ਵਿਖੇ ਹੋਈ ਕਨਵੋਕੇਸ਼ਨ ਦੌਰਾਨ ਇਹ ਸਨਮਾਨ ਕਰਕੇ ਪਰਤ ਰਹੇ ਹਨ।

ਯੂਨੀਵਰਸਿਟੀ ਦੇ ਰਜਿਸਟਰਾਰ ਚਾਰਲਜ ਏ ਵੋਨ ਜੋਆਇਜ ਨੇ ਇਹ ਡਿਗਰੀ ਪ੍ਰਦਾਨ ਕਰਨ ਸਮੇਂ ਕਿਹਾ ਕਿ ਸਮਾਜ ਅੰਦਰ ਪ੍ਰੀਵਰਤਤ ਮਾਹੌਲ ਸਿਰਜਣ ਲਈ ਅਜਿਹੀਆਂ ਉਪਾਧੀਆਂ ਸਬੰਧਤ ਦੀਆਂ ਸੇਵਾਵਾਂ ਨੂੰ ਸਹੀ ਤਸਦੀਕ ਕਰਦੀਆਂ ਹਨ। ਇਹ ਖੁਸ਼ਖ਼ਬਰੀ ਸਮਾਜਿਕ ਖੇਤਰ ਦਾ ਮਾਣ ਵਧਾਉਣ ਵਾਲੀ ਸਾਬਤ ਹੋਵੇਗੀ। ਇਸ ਦੇ ਨਾਲ ਹੀ ਪ੍ਰਬੰਧਕੀ ਟਰੱਸਟ ਦੇ ਸਮੂਹ ਨੁਮਾਇੰਦੇ, ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਸਮੂਹ ਕਰਮਚਾਰੀ ਅਤੇ ਸਿੱਖਿਆ/ ਸਿਹਤ ਦੇ ਇਸ ਮਦਰੱਸੇ ਨਾਲ ਜੁੜੇ ਸਮੂਹ ਸ਼ੁੱਭ ਚਿੰਤਕ ਬਰਾਬਰ ਵਧਾਈ ਦੇ ਪਾਤਰ ਹਨ।
ਇਸ ਉਪਰੰਤ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਲਈ ਜ਼ਮੀਨੀ ਪੱਧਰ 'ਤੇ ਚਾਲੀ ਸਾਲ ਦੀ ਸਾਰਥਿਕਤਾ ਲਈ ਇਹ ਸਨਮਾਨ ਪ੍ਰੇਰਕ ਸਾਬਤ ਹੋਵੇਗਾ। ਇਸ ਵੱਡਮੁਲੇ ਸਨਮਾਨ ਬਾਰੇ ਪਤਾ ਚੱਲਦਿਆਂ ਹੀ ਸਮਾਜਿਕ, ਸਿੱਖਿਆ/ਸਿਹਤ, ਧਾਰਮਿਕ ਅਤੇ ਸਿਆਸੀ ਖੇਤਰ ਦੀਆਂ ਸੰਸਥਾਵਾਂ/ਸਭਾਵਾਂ ਵਲੋਂ ਸ਼ੁੱਭ ਕਾਮਨਾਵਾਂ ਮਿਲ ਰਹੀਆਂ ਹਨ।