ਮਾਣਯੋਗ ਪ੍ਰਧਾਨ ਮੰਤਰੀ 25 ਫਰਵਰੀ, 2024 ਨੂੰ ਸੰਗਰੂਰ ਵਿਖੇ ਪੀਜੀਆਈਐੱਮਈਆਰ ਦਾ 300 ਬਿਸਤਰਿਆਂ ਵਾਲਾ ਸੈਟੇਲਾਈਟ ਸੈਂਟਰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਫਿਰੋਜ਼ਪੁਰ ਵਿਖੇ ਪੀਜੀਆਈਐੱਮਈਆਰ ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਫਰਵਰੀ 2024 ਨੂੰ ਰਾਜਕੋਟ, ਗੁਜਰਾਤ ਤੋਂ ਸੰਗਰੂਰ ਵਿਖੇ ਪੀਜੀਆਈਐੱਮਈਆਰ ਦੇ 300 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਨੂੰ ਵਰਚੁਅਲ ਮਾਧਿਅਮ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮਹੱਤਵਪੂਰਨ ਮੌਕੇ 'ਤੇ ਮਾਣਯੋਗ ਪ੍ਰਧਾਨ ਮੰਤਰੀ ਫਿਰੋਜ਼ਪੁਰ ਵਿਖੇ ਪੀਜੀਆਈਐੱਮਈਆਰ ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ।

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਫਰਵਰੀ 2024 ਨੂੰ ਰਾਜਕੋਟ, ਗੁਜਰਾਤ ਤੋਂ ਸੰਗਰੂਰ ਵਿਖੇ ਪੀਜੀਆਈਐੱਮਈਆਰ ਦੇ 300 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਨੂੰ ਵਰਚੁਅਲ ਮਾਧਿਅਮ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮਹੱਤਵਪੂਰਨ ਮੌਕੇ 'ਤੇ ਮਾਣਯੋਗ ਪ੍ਰਧਾਨ ਮੰਤਰੀ ਫਿਰੋਜ਼ਪੁਰ ਵਿਖੇ ਪੀਜੀਆਈਐੱਮਈਆਰ ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ।
ਪੰਜਾਬ ਰਾਜ ਵਿੱਚ ਸੰਗਰੂਰ ਅਤੇ ਫ਼ਿਰੋਜ਼ਪੁਰ ਵਿਖੇ ਪੀਜੀਆਈਐੱਮਈਆਰ ਦੇ ਇਨ੍ਹਾਂ ਸੈਟੇਲਾਈਟ ਕੇਂਦਰਾਂ ਦੀ ਸਥਾਪਨਾ ਨਾਲ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਦੇ ਲੋਕਾਂ ਨੂੰ ਵਿਆਪਕ, ਕਿਫਾਇਤੀ, ਗੁਣਵੱਤਾ ਅਤੇ ਸੰਪੂਰਨ ਤੀਜੇ ਪੱਧਰ ਦੀਆਂ ਦੇਖਭਾਲ ਸਿਹਤ ਸੇਵਾਵਾਂ ਦੀ ਉਪਲਬਧਤਾ ਵਿੱਚ ਅਸੰਤੁਲਨ ਨੂੰ ਠੀਕ ਕਰਨ ਵਿੱਚ ਮਦਦ ਮਿਲੇਗੀ। ਇਹ ਸੈਟੇਲਾਈਟ ਸੈਂਟਰ ਕਮਿਊਨਿਟੀ ਆਊਟਰੀਚ ਗਤੀਵਿਧੀਆਂ ਰਾਹੀਂ ਅਤੇ ਡਿਜੀਟਲ ਸਿਹਤ ਸੰਭਾਲ ਬੁਨਿਆਦੀ ਢਾਂਚੇ ਦਾ ਲਾਭ ਉਠਾ ਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਗਰੀਬ ਆਬਾਦੀ ਤੱਕ ਵੀ ਪਹੁੰਚਣਗੇ।
ਸੰਗਰੂਰ, ਪੰਜਾਬ ਵਿਖੇ ਪੀਜੀਆਈਐੱਮਈਆਰ ਦਾ ਸੈਟੇਲਾਈਟ ਸੈਂਟਰ, ਜੋ ਕਿ 449 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ 25 ਏਕੜ ਰਕਬੇ ਵਿੱਚ ਫੈਲਿਆ ਹੈ, ਜੋ ਆਬਾਦੀ ਦੀਆਂ ਸਿਹਤ ਦੇਖਭਾਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। 300 ਬਿਸਤਰਿਆਂ ਦੀ ਸਮਰੱਥਾ ਵਾਲੇ, ਸੈਟੇਲਾਈਟ ਸੈਂਟਰ ਦਾ ਉਦੇਸ਼ ਮੁੱਖ ਪੀਜੀਆਈ ਸੰਸਥਾ 'ਤੇ ਬੋਝ ਨੂੰ ਘਟਾਉਣਾ ਅਤੇ ਮਰੀਜ਼ਾਂ ਲਈ ਮਿਆਰੀ ਡਾਕਟਰੀ ਦੇਖਭਾਲ ਤੱਕ ਪਹੁੰਚ ਨੂੰ ਵਧਾਉਣਾ ਹੈ।
ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ 300 ਬਿਸਤਰੇ, ਪੰਜ ਵੱਡੇ ਅਤੇ ਦੋ ਛੋਟੇ ਆਪਰੇਸ਼ਨ ਥੀਏਟਰ, ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਾਰਡ, ਐਮਰਜੈਂਸੀ ਸੇਵਾਵਾਂ, ਇਨ-ਮਰੀਜ਼ ਵਿਭਾਗ (ਆਈਪੀਡੀ) ਸੇਵਾਵਾਂ, ਟੈਲੀਮੇਡੀਸਨ ਸੈਂਟਰ ਅਤੇ ਨਵੀਨਤਮ ਤਕਨਾਲੋਜੀ ਵਾਲੀਆਂ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਸ਼ਾਮਲ ਹਨ। ਇਸ ਹਸਪਤਾਲ ਦਾ ਨੀਂਹ ਪੱਥਰ 2013 ਵਿੱਚ ਰੱਖਿਆ ਗਿਆ ਸੀ ਅਤੇ ਇਸਦਾ ਨਿਰਮਾਣ ਦੋ ਪੜਾਵਾਂ ਵਿੱਚ ਪੂਰਾ ਕੀਤਾ ਗਿਆ ਸੀ, ਜੋ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਦੇ ਸਾਫਟ ਲਾਂਚ ਤੋਂ ਬਾਅਦ ਸੰਗਰੂਰ, ਪੰਜਾਬ ਵਿੱਚ ਪੀਜੀਆਈਐੱਮਈਆਰ ਦੇ ਸੈਟੇਲਾਈਟ ਸੈਂਟਰ ਨੇ ਪਹਿਲਾਂ ਹੀ ਮਹੱਤਵਪੂਰਨ ਪ੍ਰਭਾਵ ਪਾਇਆ ਹੈ, ਦਸੰਬਰ 2023 ਤੱਕ 3,61,127 ਤੋਂ ਵੱਧ ਮਰੀਜ਼ ਵੱਖ-ਵੱਖ ਵਿਸ਼ੇਸ਼ਤਾਵਾਂ ਵਿੱਚ ਆਊਟ ਪੇਸ਼ੈਂਟ ਡਿਪਾਰਟਮੈਂਟ (ਓਪੀਡੀ) ਸੇਵਾਵਾਂ ਦਾ ਲਾਭ ਲੈ ਰਹੇ ਹਨ ਅਤੇ ਇਸ ਤੋਂ ਇਲਾਵਾ ਕੁੱਲ 269 ਪ੍ਰਮੁੱਖ ਅਤੇ ਛੋਟੀਆਂ-ਮੋਟੀਆਂ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ।
ਸੈਟੇਲਾਈਟ ਸੈਂਟਰ ਦੀਆਂ ਡਾਇਗਨੌਸਟਿਕ ਸਮਰੱਥਾਵਾਂ ਨੂੰ ਉਜਾਗਰ ਕਰਦੇ ਹੋਏ, ਇਹ ਧਿਆਨ ਦੇਣ ਯੋਗ ਹੈ ਕਿ ਸਿਰਫ਼ ਸਾਲ 2023 ਵਿੱਚ 19,297 ਟੈਸਟ ਕੀਤੇ ਗਏ ਸਨ, ਜੋ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ, ਰੇਡੀਓਲੋਜੀ ਵਿਭਾਗ ਨੇ 12,574 ਐਕਸ-ਰੇ ਅਤੇ ਅਲਟਰਾਸਾਊਂਡ ਕੀਤੇ ਹਨ, ਜਿਸ ਨਾਲ ਸੰਪੂਰਨ ਸਿਹਤ ਸੰਭਾਲ ਹੱਲ ਪ੍ਰਦਾਨ ਕਰਨ ਲਈ ਕੇਂਦਰ ਦੀ ਵਚਨਬੱਧਤਾ ਹੋਰ ਵਧ ਗਈ ਹੈ।
ਉੱਤਰ ਭਾਰਤ, ਖਾਸਕਰ ਪੰਜਾਬ ਦੇ ਵਸਨੀਕਾਂ ਨੂੰ ਉੱਚ ਪੱਧਰੀ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਲਗਾਤਾਰ ਯਤਨਾਂ ਨੂੰ ਸਫ਼ਲ ਬਣਾਉਂਦੇ ਹੋਏ, ਮਾਨਯੋਗ ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਵਿਖੇ ਪੀਜੀਆਈਐੱਮਈਆਰ ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ।
490.54 ਕਰੋੜ ਰੁਪਏ ਦੇ ਬਜਟ ਨਾਲ ਫਿਰੋਜ਼ਪੁਰ, ਪੰਜਾਬ ਵਿੱਚ ਪੀਜੀਆਈਐੱਮਈਆਰ ਦੇ ਸੈਟੇਲਾਈਟ ਸੈਂਟਰ ਵਿੱਚ 100 ਇਨਡੋਰ ਬੈੱਡ ਰੱਖੇ ਜਾਣ ਦੀ ਯੋਜਨਾ ਹੈ। ਇਸ ਵਿੱਚ 30 ਇੰਟੈਂਸਿਵ ਕੇਅਰ ਅਤੇ ਉੱਚ ਨਿਰਭਰਤਾ ਵਾਲੇ ਬੈੱਡ ਸ਼ਾਮਲ ਹਨ। ਇਸ ਵਿੱਚ 10 ਕਲੀਨਿਕਲ ਸਪੈਸ਼ਲਿਟੀ ਵਿਭਾਗ ਅਤੇ ਪੰਜ ਹੋਰ ਸਹਾਇਕ ਵਿਭਾਗ ਬਣਾਏ ਜਾਣ ਦੀ ਯੋਜਨਾ ਹੈ। ਇਸ ਵਿੱਚ ਛੋਟੇ ਅਤੇ ਵੱਡੇ ਆਪਰੇਸ਼ਨ ਥੀਏਟਰ ਵੀ ਹੋਣਗੇ। ਇਮਾਰਤ ਦਾ ਨਿਰਮਾਣ ਨਵੀਨਤਮ ਤਕਨੀਕਾਂ ਦੀ ਵਰਤੋਂ ਨਾਲ ਕੀਤਾ ਜਾਵੇਗਾ ਅਤੇ ਇਸ ਨੂੰ ਪਲੈਟੀਨਮ ਦਰਜਾ ਪ੍ਰਾਪਤ ਗ੍ਰੀਨ ਹਸਪਤਾਲ ਬਣਾਉਣ ਦਾ ਪ੍ਰਸਤਾਵ ਹੈ।
ਖੇਤਰ ਵਿੱਚ ਉੱਤਮਤਾ ਦੇ ਕੇਂਦਰ ਵਜੋਂ ਪੀਜੀਆਈਐੱਮਈਆਰ ਦੀ ਪ੍ਰਮੁੱਖਤਾ ਨੂੰ ਦੇਖਦੇ ਹੋਏ, ਸੰਸਥਾ ਵਿੱਚ ਮਰੀਜ਼ਾਂ ਦਾ ਬੋਝ ਪਿਛਲੇ ਦਹਾਕਿਆਂ ਤੋਂ ਮੌਜੂਦਾ ਪੱਧਰ ਤੱਕ ਲਗਾਤਾਰ ਵਧ ਰਿਹਾ ਹੈ। ਇਸ ਨਾਲ ਨਜਿੱਠਣ ਲਈ ਐਮਰਜੈਂਸੀ ਅਤੇ ਨਿਯਮਤ ਸੇਵਾਵਾਂ 'ਤੇ ਜ਼ਿਆਦਾ ਬੋਝ ਹੈ। ਦੂਜਾ, ਪੀਜੀਆਈਐੱਮਈਆਰ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਪਰਿਵਾਰਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਪੈਂਦੀ ਹੈ। ਇਸ ਤਰ੍ਹਾਂ, ਜਨਤਾ ਲਈ ਸੇਵਾ ਦੇ ਨਵੇਂ ਆਊਟਰੀਚ ਮਾਡਲਾਂ ਦੀ ਖੋਜ ਕਰਨਾ ਲਾਜ਼ਮੀ ਹੋ ਗਿਆ ਹੈ ਅਤੇ ਪੰਜਾਬ ਰਾਜ ਵਿੱਚ ਸੰਗਰੂਰ ਅਤੇ ਫਿਰੋਜ਼ਪੁਰ ਦੇ ਪੀਜੀਆਈ ਸੈਟੇਲਾਈਟ ਸੈਂਟਰ ਆਪਣੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੇ ਮਹੱਤਵਪੂਰਨ ਮੀਲ ਪੱਥਰ ਹਨ ਅਤੇ ਇਹ ਆਪਣੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਟੁੱਟ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ।