ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ

ਮਾਹਿਲਪੁਰ, ( 24 ਫਰਵਰੀ ) ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅੱਜ ਇੱਕ ਵਿਸ਼ੇਸ਼ ਸਮਾਗਮ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਦੀਵੇ ਵਾਲੇ ਗਏl

ਮਾਹਿਲਪੁਰ,  ( 24 ਫਰਵਰੀ ) ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅੱਜ ਇੱਕ ਵਿਸ਼ੇਸ਼ ਸਮਾਗਮ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਦੀਵੇ ਵਾਲੇ ਗਏl 
ਇਸ ਤੋਂ ਬਾਅਦ  ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਨੁਭਵ ਕੀਤੀਆਂ ਗਈਆਂl ਗੁਰੂ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਕੇਕ ਕੱਟਿਆ ਗਿਆ ਅਤੇ ਬਾਅਦ ਵਿੱਚ ਸਾਰਿਆਂ ਨੇ ਚਾਹ- ਪਕੌੜੇ ਅਤੇ ਹੋਰ ਖਾਣ ਪੀਣ ਦਾ ਸਮਾਨ ਛੱਕ ਕੇ ਇੱਕ ਦੂਜੇ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂl ਇਸ ਮੌਕੇ ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਹਿਲਪੁਰ,ਮੈਡਮ ਸਰਿਤਾ ਸ਼ਰਮਾ ਚੇਅਰਮੈਨ ਵਿਸ਼ਵ ਅਰਜੁਨ ਵੈਲਫੇਅਰ ਸੋਸਾਇਟੀ, ਨਿਰਮਲ ਕੌਰ ਬੋਧ, ਕਮਲਜੀਤ ਕੌਰ ਸਾਬਕਾ ਸਰਪੰਚ ਮਹਿਮਦੋਵਾਲ, ਰਿਟਾਇਰ ਥਾਣੇਦਾਰ ਸੁਖਦੇਵ ਸਿੰਘ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਅਫਸਰ, ਰਾਜ ਕੁਮਾਰ, ਗੁਰਮੇਲ ਸਿੰਘ ਮੁੱਗੋਵਾਲ, ਡਾਕਟਰ ਕੁਲਵਿੰਦਰ ਬਿੱਟੂ ਸੈਲਾ, ਰੇਖਾ ਰਾਣੀ, ਜੀਵਨ ਕੁਮਾਰੀ, ਅੰਜਲੀ, ਦੀਆ ਕੁਮਾਰੀ, ਕਿਰਨ ਪ੍ਰਭਜੋਤ ਕੌਰ, ਡਾਕਟਰ ਰੱਤੂ ਸਮੇਤ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਤੋਂ ਬਾਅਦ ਸੰਗਤਾਂ 'ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ' ਦੇ ਜੈਕਾਰੇ ਲਗਾਉਂਦੀਆਂ ਅਤੇ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣ ਗਾਉਂਦੀਆਂ ਨਿਰਵਾਣੁ ਕੁਟੀਆ ਮਾਹਿਲਪੁਰ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਰਵਾਨਾ ਹੋਈਆਂl 'ਵਿਵੇਕ ਦੀਪਕ ਜਗਾਓ' ਇਸ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਦਾ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਤ ਕੇਵਲ ਸਿੰਘ ਜੀ ਨੇ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾl ਇਸੇ ਤਰ੍ਹਾਂ ਗੁ. ਚਰਨ ਗੰਗਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਪ੍ਰਧਾਨ ਸੀਮਾ ਰਾਣੀ ਬੋਧ ਅਤੇ ਕਮਲਜੀਤ ਕੌਰ ਸਾਬਕਾ ਸਰਪੰਚ ਅਤੇ ਹੋਰ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਵਾਪਸ ਆਉਂਦੇ ਸਾਰੇ ਸਾਥੀ ਓਸ਼ੋ ਜੈਨ ਆਸ਼ਰਮ ਬਾਰਾਪੁਰ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਗਏl ਜਿੱਥੇ ਸੁਆਮੀ ਅਨੰਦ ਸਥਆਰਥੀ ਅਤੇ ਮਾਂ ਕ੍ਰਾਂਤੀ ਨੇ ਉਨਾਂ ਨੂੰ ਅਨੰਦਪੂਰਵਕ ਜੀਵਨ ਜਿਉਣ ਲਈ ਓਸ਼ੋ ਦੀਆਂ ਧਿਆਨ ਬਿੰਦੀਆਂ ਤੋਂ ਜਾਣੂ ਕਰਵਾਇਆl ਸਾਰੀਆਂ ਹੀ ਸੰਗਤਾਂ ਨੇ ਇਸ ਯਾਤਰਾ ਦਾ ਅਧਿਆਤਮਿਕ ਆਨੰਦ ਮਾਣ ਕੇ ਖੁਸ਼ੀਆਂ ਪ੍ਰਾਪਤ ਕੀਤੀਆਂl