ਗ੍ਰਾਮ ਪੰਚਾਇਤ ਪਿੰਡ ਮੱਲ ਮਜਾਰਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਿੰਕ ਬਾਲ ਲੀਗ ਕ੍ਰਿਕਟ ਟੂਰਨਾਮੈਂਟ

ਹੁਸ਼ਿਆਰਪੁਰ- ਗ੍ਰਾਮ ਪੰਚਾਇਤ ਪਿੰਡ ਮੱਲ ਮਜਾਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਕੋਚ ਤਾਰਾ ਚੰਦ ਵੱਲੋਂ ਪਿੰਡ ਮੱਲ ਮਜਾਰਾ ਵਿਖੇ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਮੱਲ ਮਜਾਰਾ ਦੇ ਬੈਨਰ ਹੇਠ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਲਈ ਕ੍ਰਿਕਟ ਲੀਗ ਟੂਰਨਾਮੈਂਟ ਕਰਵਾਇਆ ਗਿਆ । ਇਸ ਟੂਰਨਾਮੈਂਟ ਦੇ ਵਿੱਚ ਛੇ ਟੀਮਾਂ ਨੇ ਭਾਗ ਲਿਆ ਅਤੇ ਹਰੇਕ ਟੀਮ ਦੇ ਪੰਜ ਪੰਜ ਮੈਚ ਹੋਏ ।

ਹੁਸ਼ਿਆਰਪੁਰ- ਗ੍ਰਾਮ ਪੰਚਾਇਤ ਪਿੰਡ ਮੱਲ ਮਜਾਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਕੋਚ ਤਾਰਾ ਚੰਦ ਵੱਲੋਂ ਪਿੰਡ ਮੱਲ ਮਜਾਰਾ ਵਿਖੇ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਮੱਲ ਮਜਾਰਾ ਦੇ ਬੈਨਰ ਹੇਠ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਲਈ ਕ੍ਰਿਕਟ ਲੀਗ ਟੂਰਨਾਮੈਂਟ ਕਰਵਾਇਆ ਗਿਆ । ਇਸ ਟੂਰਨਾਮੈਂਟ ਦੇ ਵਿੱਚ ਛੇ ਟੀਮਾਂ ਨੇ ਭਾਗ ਲਿਆ ਅਤੇ ਹਰੇਕ ਟੀਮ ਦੇ ਪੰਜ ਪੰਜ ਮੈਚ ਹੋਏ । 
 ਦੋ ਸੈਮੀਫਾਈਨਲਾਂ ਤੋਂ ਬਾਅਦ ਫਾਈਨਲ ਵਿੱਚ ਪਹੁੰਚੀਆਂ ਟੀਮਾਂ ਡਿਵਾਈਨ ਕ੍ਰਿਕਟ ਕਲੱਬ ਅਤੇ ਸਪਾਟਨ 21 ਦੇ ਵਿਚਕਾਰ  ਫਾਈਨਲ ਮੈਚ ਖੇਡਿਆ ਗਿਆ । ਜਿਸ ਵਿੱਚ ਪਹਿਲਾਂ ਟੋਸ ਜਿੱਤ ਦਿਆਂ ਸਪਾਟਨ 21 ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ । ਸਪਾਰਟਨ 21 ਦੀ ਸ਼ੁਰੂਆਤ ਬੜੀ ਖਰਾਬ ਰਹੀ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸਪਾਟਨ 21 ਨੇ ਥੋੜਾ ਸੰਭਲਦਿਆਂ 19.2 ਓਵਰਾਂ ਵਿੱਚ 149 ਦੋੜਾ ਬਣਾਈਆਂ  । ਜਿਸ ਵਿੱਚ ਹਰਸ਼ ਚੌਹਾਨ 41 ਸਕੋਰ , ਸ਼ਸ਼ੀ 26 ਸਕੋਰ , ਸਨੀ ਪੁਲਾੜ 19 ਸਕੋਰ , ਵਿਸ਼ਾਲ ਸੂਦ 18 ਸਕੋਰ ਦਾ ਯੋਗਦਾਨ ਦਿੱਤਾ । 
ਡਿਵਾਈਨ ਕ੍ਰਿਕਟ ਕਲੱਬ ਵੱਲੋਂ ਗੇਂਦਬਾਜ਼ੀ ਕਰਦਿਆਂ ਸੁਨੇਹੇਲ ਸੂਦ ਨੇ 4 ਓਵਰਾਂ ਵਿੱਚ 42 ਸਕੋਰ ਦੇ ਕੇ ਤਿੰਨ ਵਿਕਟਾਂ ਅਤੇ ਕਪਤਾਨ ਅਮਨ ਕੁਮਾਰ ਨੇ 2.2  ਓਵਰਾਂ ਵਿੱਚ 33 ਸਕੋਰ ਦੇ ਕੇ 2  ਵਿਕਟਾਂ ਹਾਸਿਲ ਕੀਤੀਆਂ । 149 ਸਕੋਰਾਂ ਦਾ ਪਿੱਛਾ ਕਰਦਿਆਂ ਡਿਵਾਈਨ ਕ੍ਰਿਕਟ ਕਲੱਬ ਨੇ ਬਿਨਾਂ ਕੋਈ ਵਿਕਟ ਗਵਾਏ ਇਹ ਟੀਚਾ 12 ਓਵਰਾਂ ਦੇ ਵਿੱਚ ਹੀ ਪੂਰਾ ਕਰ ਲਿਆ । ਜਿਸ ਵਿੱਚ ਕਾਕਾ ਜੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 37 ਬੋਲਾਂ ਵਿੱਚ 110 ਸਕੋਰ ਬਣਾਏ । ਜਿਸ ਵਿੱਚ 4 ਚੌਕੇ ਅਤੇ 14 ਛੱਕੇ ਸ਼ਾਮਿਲ ਸਨ । ਸਨੇਹਲ ਸੂਦ ਨੇ ਵੀ ਕਾਕਾ ਜੀ ਦਾ ਸਾਥ ਦਿੰਦਿਆਂ 35 ਬੋਲਾਂ ਵਿੱਚ 40 ਸਕੋਰ ਬਣਾਏ । 
ਜਿਸ ਵਿੱਚ 4 ਚੌਕੇ ਅਤੇ 2 ਛੱਕੇ ਸ਼ਾਮਿਲ ਸਨ । ਮੈਚ ਤੋਂ ਬਾਅਦ ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਕੋਚ ਦਲਜੀਤ ਸਿੰਘ ਇੰਜੀ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰੋਫੀਆਂ ਵੰਡੀਆਂ । ਵਧੀਆ ਪ੍ਰਦਰਸ਼ਨ ਲਈ ਕਾਕਾ ਜੀ ਨੂੰ ਮੈਨ ਆਫ ਦਾ ਮੈਚ ਅਤੇ ਪੂਰੀ ਸੀਰੀਜ਼ ਵਿੱਚ ਵਧੀਆ ਪ੍ਰਦਰਸ਼ਨ ਲਈ ਕਾਕਾ ਜੀ ਨੂੰ ਹੀ ਮੈਨ ਆਫ ਦੀ ਸੀਰੀਜ ਘੋਸ਼ਿਤ ਕੀਤਾ ਗਿਆ । ਟੀਮਾਂ ਨੂੰ ਸੰਬੋਧਨ ਕਰਦਿਆਂ ਕ੍ਰਿਕਟ ਕੋਚ ਦਲਜੀਤ ਸਿੰਘ ਇੰਜੀ ਨੇ ਕਿਹਾ ਕਿ ਬਹੁਤ ਘੱਟ ਪਿੰਡ ਹਨ । ਜੋ ਇਹੋ ਜਿਹੀਆਂ ਲੀਗਾਂ ਕਰਵਾ ਕੇ ਨੌਜਵਾਨਾਂ ਨੂੰ ਲੈਦਰ ਕ੍ਰਿਕਟ ਨਾਲ ਜੋੜਦੇ ਹਨ । 
ਉਨਾਂ ਨੇ ਅੱਗੇ ਕਿਹਾ ਕਿ ਲੈਦਰ ਕ੍ਰਿਕਟ ਨਾਲ ਕ੍ਰਿਕਟ ਖੇਡ ਕੇ ਬਹੁਤ ਸਾਰੇ ਖਿਡਾਰੀ ਆਪਣਾ ਵਧੀਆ ਭਵਿੱਖ ਬਣਾ ਸਕਦੇ ਹਨ । ਇਸ ਮੌਕੇ ਕ੍ਰਿਕਟ ਕੋਚ ਤਾਰਾ ਚੰਦ , ਐਚਡੀਸੀਏ ਦੇ ਕੋਚ ਦਲਜੀਤ ਸਿੰਘ ਇੰਜੀ , ਰਾਹੁਲ , ਰਾਘਵ ਤਲਵਿੰਦਰ , ਅਮਿਤ ਚੈਂਪੀਅਨ, ਮਨੀਸ਼ ਕੁਮਾਰ ਮੁਨਸ਼ੀ ,ਵੰਸ਼ ਮੱਲ ਮਜਾਰੀਆ,ਆਕਾਸ਼ ਮੱਲ ਮਜਾਰੀਆ ਅਰੁਣ ਜੀ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਸ਼ਾਮਿਲ ਸਨ।