ਸਕੂਲੀ ਬੱਚਿਆਂ ਨੇ ਸ੍ਰੀ ਪਰਸ਼ੂਰਾਮ ਅਤੇ ਸ਼ਨੀ ਧਾਮ ਮੰਦਿਰ ਪਹੁੰਚ ਕੇ ਮੱਥਾ ਟੇਕਿਆ, ਸਨਾਤਨ ਬਾਰੇ ਜਾਣਕਾਰੀ ਹਾਸਿਲ ਕੀਤੀ
ਐਸ ਏ ਐਸ ਨਗਰ, 22 ਫਰਵਰੀ - ਫੇਜ਼ 9 ਸਥਿਤ ਉਦਯੋਗਿਕ ਖੇਤਰ ਵਿੱਚ (ਮੁਹਾਲੀ ਰੇਲਵੇ ਸਟੇਸ਼ਨ ਦੇ ਨਾਲ) ਬਣੇ ਸ੍ਰੀ ਭਗਵਾਨ ਪਰਸ਼ੂਰਾਮ ਮੰਦਰ, ਧਰਮਸ਼ਾਲਾ ਅਤੇ ਸ਼ਨੀਧਾਮ ਮੰਦਰ ਦੇ ਦਰਸ਼ਨ ਕਰਨ ਲਈ ਮੁਹਾਲੀ ਦੇ ਸੈਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਪਹੁੰਚੇ। ਇਸ ਦੌਰਾਨ ਮੰਦਰ ਕਮੇਟੀ ਦੇ ਅਹੁਦੇਦਾਰ ਪ੍ਰਧਾਨ ਰਿਟਾਇਰਡ ਐਸਪੀ ਵੀ ਕੇ ਵੈਦ, ਜਸਵਿੰਦਰ ਸ਼ਰਮਾ, ਗੋਪਾਲ ਕ੍ਰਿਸ਼ਨ ਸ਼ਰਮਾ, ਸ਼ਿਵ ਸਰਨ ਸ਼ਰਮਾ, ਮਹਿਲਾ ਮੰਡਲ ਪ੍ਰਧਾਨ ਹੇਮਾ ਗੋਰੋਲਾ, ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਵਾਗਤ ਕੀਤਾ ਗਿਆ।

ਬੱਚਿਆਂ ਨੇ ਮੰਦਰ ਵਿੱਚ ਲੱਗੀਆਂ ਮੂਰਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਬੱਚਿਆਂ ਨੇ ਮੰਦਰ ਵਿੱਚ ਭਗਵਾਨ ਰਾਮ ਨਾਲ ਜੁੜੇ ਭਜਨ ਗਾਏ ਅਤੇ ਮਹਿਲਾ ਕੀਰਤਨ ਮੰਡਲੀ ਦੇ ਨਾਲ ਭਜਨ ਕੀਰਤਨ ਕੀਤਾ। ਮੰਦਰ ਦੇ ਪੁਜਾਰੀਆਂ ਨੇ ਬੱਚਿਆਂ ਨੂੰ ਗਾਇਤਰੀ ਮੰਤਰ ਦਾ ਜਾਪ ਕਰਵਾਇਆ। ਬੱਚਿਆਂ ਨੇ ਜੈ ਸ਼੍ਰੀ ਰਾਮ ਦੇ ਜੈਕਾਰੇ ਵੀ ਲਗਾਏ। ਬੱਚਿਆਂ ਨੂੰ ਧਰਮ ਦੀ ਰੱਖਿਆ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਗੁਰੂਆਂ ਦਾ ਆਦਰ ਕਰਨ ਦਾ ਪਾਠ ਵੀ ਪੜਾਇਆ।