
ਪਿੰਡ ਮਲਕਪੁਰ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ ਸੰਸਥਾ ਵਲੋਂ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ ਬੂਟਿਆਂ ਦਾ ਲੰਗਰ ਲਗਾਇਆ ਗਿਆ।
ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।
ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।
ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ ਬੂਟਿਆਂ ਦਾ ਲੰਗਰ ਪਿੰਡ ਮਲਕਪੁਰ ਵਿਖੇ ਲਗਾਇਆ ਗਿਆ।
ਬੂਟਿਆਂ ਵਿੱਚ ਟਾਹਲੀ,ਨਿੰਮ,ਸੁਹਜਣਾ,ਛੱਤਰੀ ਵਾਲੀ ਡੇਕ,ਅਰਜੁਨ, ਅੰਬ, ਆੜੂ, ਅਮਰੂਦ, ਜਾਮਣ,ਕੱੜੀ ਪੱਤਾ,ਪਿੱਪਲ,ਛੱਤਰੀ ਵਾਲੀ ਡੇਕ,ਬਹੇੜਾ, ਅਮਰੀਕਨ ਡੇਕ, ਆਂਵਲਾ, ਲਾਲ ਬੱਤੀ, ਆਲੂ ਬੁਖਾਰਾ, ਕਿੱਕਰ, ਇੰਸੋਲੀਨ ਸ਼ੂਗਰ ਦਾ ਬੂਟਾ , ਫੁੱਲਾਂ ਵਾਲੇ ਅਤੇ ਸਜਾਵਟੀ ਬੂਟੇ ਵੰਡੇ ਗਏ। ਆਓ ਕੁਦਰਤ ਨਾਲ ਪਿਆਰ ਵਧਾਈਏ ਵੱਧ ਤੋਂ ਵੱਧ ਰੁੱਖ ਲਗਾਈਏ। ਰੁੱਖਾਂ ਨਾਲ ਸਦੀਆਂ ਤੋਂ ਮਨੁੱਖਤਾ ਦਾ ਰਿਸ਼ਤਾ ਹੈ। ਇਹਨਾਂ ਤੋਂ ਬਿਨਾਂ ਇਨਸਾਨ ਦਾ ਜੀਵਨ ਅਸੰਭਵ ਹੈ।
ਇਸ ਮੌਕੇ ਹਾਜ਼ਰ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਹਰਭਜਨ ਸਿੰਘ ਬਾਜਵਾ, ਸਰਪੰਚ ਸ਼ੇਰ ਸਿੰਘ,ਹਰਦੀਪ ਸਿੰਘ ਨਸੀਰਾਬਾਦ,ਸੁਮੀਤ ਪਾਲ ਸਿੰਘ, ਮਨਪ੍ਰੀਤ ਸਿੰਘ, ਉਂਕਾਰ ਸਿੰਘ ਖਾਲਸਾ ਨਰੂੜ, ਬਲਜੀਤ ਸਿੰਘ ਬਿੱਲਾ ਖਾਲਸਾ ਅਜਨੋਹਾ, ਅਨਮੋਲ ਸਿੰਘ, ਪੰਚ ਗੁਰਪ੍ਰੀਤ ਸਿੰਘ ਗੁਗਲੀ ਖਾਲਸਾ, ਅਰਸ਼ਦੀਪ ਸਿੰਘ ਅਰਸ਼ੀ ਅਜਨੋਹਾ, ਦਿਲਪ੍ਰੀਤ ਸਿੰਘ, ਜਰਨੈਲ ਸਿੰਘ ਅਜਨੋਹਾ, ਦਰਬਾਰਾ ਸਿੰਘ ਖਾਲਸਾ, ਅਮਰ ਸਿੰਘ ,ਰੇਸ਼ਮ ਸਿੰਘ, ਹਰਵਿੰਦਰ ਸਿੰਘ, ਦਵਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ,ਹਰਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਕੁਮਾਰ ,ਕੁਲਦੀਪ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਦਵਿੰਦਰ ਪਾਲ, ਹਰਜਿੰਦਰ ਕੁਮਾਰ, ਮਨਪ੍ਰੀਤ ਸਿੰਘ, ਮਨਜੀਤ ਕੌਰ ,ਪਰਮਜੀਤ ਕੌਰ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਸੰਦੀਪ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਰਾਜਵਿੰਦਰ ਕੌਰ ਅਤੇ ਰਾਮ ਆਸਰਾ ਆਦਿ।
