ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ
ਨਵਾਂਸ਼ਹਿਰ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਕੇਂਦਰ ਸਰਕਾਰ ਦੇ ਅੰਤਰਿਮ ਬਜਟ ਵਾਰੇ ਬੋਲਦਿਆਂ ਯੂਨੀਅਨ ਦੇ ਜਿਲ੍ਹਾ ਪ੍ਰੈਸ ਸਕੱਤਰ ਸਰਪੰਚ ਕੁਲਵਿੰਦਰ ਪਰਾਗਪੁਰ ਨੇ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ, ਮਜਦੂਰਾਂ ਨੂੰ ਬਹੁਤ ਉਮੀਦਾਂ ਸੀ ਕਿ ਕਿਸਾਨ ਤੇ ਮਜਦੂਰਾਂ ਦੀ ਹਾਲਤ ਵੇਖਦਿਆਂ ਮੋਦੀ ਸਰਕਾਰ ਆਪਣੇ ਆਖਰੀ ਬਜਟ ਵਿਚ ਫਸਲਾਂ ਅਤੇ ਖੇਤੀਬਾੜੀ ਨਾਲ ਸੰਬੰਧਿਤ ਚੀਜਾਂ ਤੇ ਸਾਰਿਆਂ ਨੂੰ ਖੁਸ਼ ਕਰ ਦੇਵੇਗੀ।

ਪਰ ਹੋਇਆ ਇਸ ਸਭ ਤੋਂ ਉਲਟ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਇਸ ਵਾਰੀ ਵੀ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ। ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ, ਖੇਤੀਬਾੜੀ ਦੀਆਂ ਨਿੱਤ ਵਰਤਣ ਵਾਲੀਆਂ ਵਸਤਾਂ ਤੇ ਕੋਈ ਰਾਹਤ ਨਹੀਂ, ਕਿਸਾਨਾਂ ਦੇ ਕਰਜੇ ਦੀ ਕੋਈ ਗੱਲ ਨਹੀਂ ਰੱਖੀ, ਸਗੋਂ ਗਰੀਬ ਮਜਦੂਰਾਂ ਦੇ ਨਿੱਤ ਵਰਤੋਂ ਵਾਲੀਆਂ ਚੀਜਾਂ ਤੇ ਕੋਈ ਰਾਹਤ ਨਹੀ ਦਿੱਤੀ, ਫਸਲਾਂ ਤੇ ਐਮ ਐਸ ਪੀ ਦਾ ਕੋਈ ਮਤਲਵ ਨਹੀਂ ਰੱਖਿਆ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਕਿਸਾਨਾਂ, ਮਜਦੂਰਾਂ ਨੂੰ ਲਾਭ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਹੋਰ ਲਾਭ ਪਹੁੰਚਾਇਆ ਗਿਆ ਹੈ। ਅੰਤ ਵਿੱਚ ਕਿਸਾਨਾਂ ਤੇ ਮਜਦੂਰਾਂ ਨੂੰ ਆਪਣੇ ਹੱਕਾਂ ਦੇ ਲਈ ਪਹਿਲਾਂ ਵਾਂਗ ਸੜਕਾਂ ਤੇ ਹੀ ਉਤਰਨਾ ਪੈਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸਕੱਤਰ ਗੁਰਮੁੱਖ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ, ਬਿਕਰਮ ਸਿੰਘ, ਆਪ ਦੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ, ਜੋਸਨ ਸਿੰਘ, ਨੰਬਰਦਾਰ ਧਰਮ ਪਾਲ ਤੇ ਦਵਿੰਦਰ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।