ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਸੰਬੰਧੀ ਡਾਕਟਰੀ ਭਾਈਚਾਰੇ ਵਿੱਚ ਕੀਤੀ ਮਾਹਿਰ ਚਰਚਾ
ਲੁਧਿਆਣਾ 27 ਫਰਵਰੀ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਵੱਲੋਂ "ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ : ਰੋਕਥਾਮ ਅਤੇ ਪ੍ਰਬੰਧਨ ਵਿਸ਼ੇ `ਤੇ ਕਰਵਾਈ ਇੱਕ ਰੋਜ਼ਾ ਕਾਰਜਸ਼ਾਲਾ ਵਿੱਚ ਹਿੱਸਾ ਲਿਆ। ਇਸ ਸਮਾਗਮ ਨੇ ਮੈਡੀਕਲ ਅਤੇ ਵੈਟਨਰੀ ਅਫ਼ਸਰਾਂ, ਖੋਜਕਰਤਾਵਾਂ, ਅਕਾਦਮਿਕ, ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਖੇਤੀਬਾੜੀ ਵਿਗਿਆਨੀਆਂ ਸਮੇਤ ਵੱਖ-ਵੱਖ ਵਿਸ਼ਿ਼ਆਂ ਦੇ ਮਾਹਿਰਾਂ ਨੂੰ ਸਾਂਝਾ ਮੰਚ ਮੁਹੱਈਆ ਕੀਤਾ ਤਾਂ ਜੋ ਜ਼ੂਨੋਸਿਸ (ਉਹ ਬਿਮਾਰੀਆਂ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦੀਆਂ ਹਨ) ਦੀ ਰੋਕਥਾਮ ਵਿੱਚ ਸਹਿਯੋਗੀ ਯਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ।

ਇਹ ਕਾਰਜਸ਼ਾਲਾ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਸੰਬੰਧੀ ਰਾਸ਼ਟਰੀ ਵਨ ਹੈਲਥ ਪ੍ਰੋਗਰਾਮ ਅਧੀਨ ਕਰਵਾਈ ਗਈ ਸੀ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ, ਵੈਟਨਰੀ ਵਰਸਿਟੀ ਨੂੰ "ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਸੰਬੰਧੀ ਰਾਸ਼ਟਰੀ ਵਨ ਹੈਲਥ ਪ੍ਰੋਗਰਾਮ " ਵਿਸ਼ੇ `ਤੇ ਭਾਸ਼ਣ ਦੇਣ ਲਈ ਵਿਸ਼ੇਸ਼ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ ਸੀ। ਡਾ. ਬੇਦੀ ਨੇ ਭਾਈਚਾਰਕ ਸ਼ਮੂਲੀਅਤ ਯਤਨਾਂ ਰਾਹੀਂ ਜ਼ੂਨੋਟਿਕ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ, ਹਲਕਾਅ, ਰੋਗਾਣੂਨਾਸ਼ਕ ਪ੍ਰਤੀਰੋਧ ਅਤੇ ਭੋਜਨ ਸੁਰੱਖਿਆ ਨੂੰ ਹੱਲ ਕਰਨ ਵਿੱਚ `ਵਰਸਿਟੀ ਦੀ ਭੂਮਿਕਾ `ਤੇ ਚਾਨਣਾ ਪਾਇਆ।
ਮਾਹਿਰਾਂ ਦੀ ਪੈਨਲ ਚਰਚਾ ਦੌਰਾਨ, ਡਾ. ਬੇਦੀ ਨੇ ਜ਼ੂਨੋਟਿਕ ਬਿਮਾਰੀ ਨਿਯੰਤਰਣ ਲਈ ਏਕੀਕ੍ਰਿਤ ਰਣਨੀਤੀਆਂ ਵਿਕਸਤ ਕਰਨ ਲਈ ਵੈਟਨਰੀ ਵਰਸਿਟੀ ਅਤੇ ਏਮਜ਼ ਬਠਿੰਡਾ ਵਿਚਕਾਰ ਸਹਿਯੋਗ ਦੀ ਮਹੱਤਤਾ `ਤੇ ਜ਼ੋਰ ਦਿੱਤਾ। ਡਾ. ਬੇਦੀ ਨੇ ਇਨ੍ਹਾਂ ਬਿਮਾਰੀਆਂ `ਤੇ ਇੱਕ ਮਾਡਲ ਨਿਗਰਾਨੀ ਢਾਂਚੇ ਦੇ ਵਿਕਾਸ `ਤੇ ਵੀ ਚਰਚਾ ਕੀਤੀ ਤਾਂ ਜੋ ਪੰਜਾਬ ਦੇ ਮੈਡੀਕਲ ਅਤੇ ਪਸ਼ੂ ਸਿਹਤ ਵਿਭਾਗ ਵਿਚਕਾਰ ਵਰਤਮਾਨ ਅਤੇ ਸਹੀ ਡਾਟਾ ਸਾਂਝਾ ਕਰਨਾ ਸੰਭਵ ਹੋ ਸਕੇ।
ਡਾ. ਰਾਕੇਸ਼ ਕੱਕੜ, ਮੁਖੀ, ਕਮਿਊਨਿਟੀ ਐਂਡ ਫੈਮਿਲੀ ਮੈਡੀਸਨ ਵਿਭਾਗ, ਏਮਜ਼ ਬਠਿੰਡਾ ਨੇ ਜ਼ੂਨੋਸਿਸ ਬਿਮਾਰੀਆਂ ਨੂੰ ਕਾਬੂ ਕਰਨ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਰਾਸ਼ਟਰੀ ਵਨ ਹੈਲਥ ਪ੍ਰੋਗਰਾਮ ਅਧੀਨ ਨਿਰੀਖਣ ਲਈ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦੀ ਸੰਖੇਪ ਜਾਣਕਾਰੀ ਵੀ ਪ੍ਰਦਾਨ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ ਵਿੱਚ ਸੈਂਟਰ ਫਾਰ ਵਨ ਹੈਲਥ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਜ਼ੂਨੋਸਿਸ ਬਿਮਾਰੀਆਂ ਨਾਲ ਨਜਿੱਠਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।