ਸਰਕਾਰੀ ਹਾਈ ਸਕੂਲ ਬਾਰਾਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

ਗੜ੍ਹਸ਼ੰਕਰ- ਅੱਜ ਸਰਕਾਰੀ ਹਾਈ ਸਕੂਲ ਬਾਰਾਪੁਰ ਵਿਖੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਅਨੁਪਮ ਕੁਮਾਰ ਸ਼ਰਮਾ ਬੀ ਆਰ ਸੀ ਅਤੇ ਸ੍ਰੀ ਰਾਮ ਸਰੂਪ ਬੀ ਆਰ ਸੀ ਗੜਸ਼ੰਕਰ 2 ਜੀ ਨੇ ਸ਼ਿਰਕਤ ਕੀਤੀ |

 ਮਾਪੇ ਅਧਿਆਪਕ ਮਿਲਣੀ ਦੌਰਾਨ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ bagless day ਵੀ ਮਨਾਇਆ ਗਿਆ | ਜਿਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਾਤਾਵਰਨ ਦਿਵਸ ਨਾਲ ਸੰਬੰਧਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | 
ਇਸ ਮੌਕੇ ਤੇ ਅਨੁਪਮ  ਕੁਮਾਰ ਸ਼ਰਮਾ ਨੇ ਅਪਣੀ ਰੋਜ਼ਾਨਾ ਜਿੰਦਗੀ ਵਿੱਚ ਪਲਾਸਟਿਕ ਦੀ ਵਰਤੋ ਘਟਾਉਣ ਅਤੇ ਵਾਤਾਵਰਨ ਦੇ ਮਿੱਤਰ ਪਦਾਰਥਾਂ ਦੀ ਵਰਤੋਂ ਨੂੰ ਉਤਸਾਹਿਤ ਕੀਤਾ । ਇਸ ਮੌਕੇ ਸਮੂਹ ਸਟਾਫ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਸ੍ਰੀ ਅਨੁਪਮ ਕੁਮਾਰ ਸ਼ਰਮਾ ਅਤੇ ਸ੍ਰੀ ਰਾਮ ਸਰੂਪ ਬੀ ਆਰ ਸੀ  ਜੀ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਸਾਰੇ ਅਧਿਆਪਕ ਸਹਿਬਾਨ ਹਾਜ਼ਰ ਸਨ | ਲਗਭਗ 30 ਦੇ ਕਰੀਬ ਮਾਪਿਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ |