
ਮਹਾਂਸਤੀ ਸਪੋਰਟਸ ਕਲੱਬ ਪਿੰਡ ਮੁੱਗੋਵਾਲ ਵੱਲੋਂ 13ਵਾਂ ਪਿੰਡ ਪੱਧਰੀ ਓਪਨ ਫੁਟਬਾਲ ਟੂਰਨਾਮੈਂਟ ਸ਼ੁਰੂ
ਮੁੱਗੋਵਾਲ (31ਜਨਵਰੀ) ਮਹਾਂਸਤੀ ਸਪੋਰਟਸ ਕਲੱਬ ਪਿੰਡ ਮੁੱਗੋਵਾਲ ਵੱਲੋਂ ਐਨ.ਆਰ.ਆਈ. ਭਰਾਵਾਂ, ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਅੱਜ 13ਵਾਂ ਪਿੰਡ ਪੱਧਰੀ ਓਪਨ ਫੁਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆlਜਿਸ ਦਾ ਉਦਘਾਟਨ ਐਨ.ਆਰ.ਆਈ. ਜਰਨੈਲ ਸਿੰਘ ਜੈਲੀ ਨੇ ਕੀਤਾl
ਮੁੱਗੋਵਾਲ (31ਜਨਵਰੀ) ਮਹਾਂਸਤੀ ਸਪੋਰਟਸ ਕਲੱਬ ਪਿੰਡ ਮੁੱਗੋਵਾਲ ਵੱਲੋਂ ਐਨ.ਆਰ.ਆਈ. ਭਰਾਵਾਂ, ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਅੱਜ 13ਵਾਂ ਪਿੰਡ ਪੱਧਰੀ ਓਪਨ ਫੁਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆlਜਿਸ ਦਾ ਉਦਘਾਟਨ ਐਨ.ਆਰ.ਆਈ. ਜਰਨੈਲ ਸਿੰਘ ਜੈਲੀ ਨੇ ਕੀਤਾl
ਇਸ ਮੌਕੇ ਉਨਾਂ ਨਾਲ ਸਰਦਾਰ ਗੁਰਦਿਆਲ ਸਿੰਘ, ਰਣਵੀਰ ਸਿੰਘ, ਬਲਵੀਰ ਸਿੰਘ ਪੰਚ ਪ੍ਰਧਾਨ ਮਹਾਂਸਤੀ ਪ੍ਰਬੰਧਕ ਕਮੇਟੀ ਪਿੰਡ ਮੁੱਗੋਵਾਲ, ਜੋਗਾ ਸਿੰਘ, ਲੰਬੜਦਾਰ ਮਹਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਕਾਸ਼ ਸਿੰਘ, ਨਿਰੰਜਨ ਸਿੰਘ, ਅਜੀਤ ਸਿੰਘ, ਅਮਰੀਕ ਸਿੰਘ ਸਮੇਤ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਸੰਘਾ, ਬਲਵਿੰਦਰ ਸਿੰਘ ਮਾਹਲ, ਮੀਤ ਪ੍ਰਧਾਨ ਨਰਿੰਦਰ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਪਵਨਦੀਪ ਸਿੰਘ, ਸਰਬਜੀਤ ਸਿੰਘ, ਰਮਨਜੀਤ ਸਿੰਘ, ਅੰਮ੍ਰਿਤ ਸਿੰਘ, ਲਾਲੀ ਪੰਜਾਬ ਪੁਲਿਸ, ਨਿਰਮਲ ਸਿੰਘ ਸੋਨੂ, ਅਮਨਦੀਪ ਦੀਪੀ ਸਮੇਤ ਪਿੰਡ ਦੇ ਮੋਹਤਬਾਰ ਵਿਅਕਤੀ ਅਤੇ ਕਲੱਬ ਦੇ ਸਮੂਹ ਮੈਂਬਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਮਹਾਂਸਤੀ ਸਪੋਰਟਸ ਕਲੱਬ ਮੁੱਗੋਵਾਲ ਦੇ ਪ੍ਰਧਾਨ ਦਲਜੀਤ ਸਿੰਘ ਸੰਘਾ ਅਤੇ ਬਲਵਿੰਦਰ ਸਿੰਘ ਮਾਹਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 7 ਫਰਵਰੀ ਨੂੰ ਪਿੰਡ ਦੀ ਗਰਾਉਂਡ ਵਿਖੇ ਹੋਵੇਗਾl
ਇਸ ਮੌਕੇ ਜੇਤੂ ਟੀਮ ਨੂੰ 31000 ਰੁਪਏ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 25000 ਰੁਪਏ ਨਗਦ ਅਤੇ ਟਰਾਫੀ ਇਨਾਮ ਵਜੋਂ ਦਿੱਤੇ ਜਾਣਗੇl ਉਹਨਾਂ ਕਿਹਾ ਕਿ ਇਸ ਟੂਰਨਾਮੈਂਟ ਦੌਰਾਨ ਦੋ ਬੈਸਟ ਪਲੇਅਰ ਚੁਣੇ ਜਾਣਗੇl ਪਿੰਡ ਦੀ ਅੰਤਰਰਾਸ਼ਟਰੀ ਫੁਟਬਾਲ ਖਿਡਾਰਨ ਮਨੀਸ਼ਾ ਕਲਿਆਣ ਜਿਸ ਨੇ ਭਾਰਤ ਦੇਸ਼ ਦੀ ਲੜਕੀਆਂ ਦੀ ਫੁੱਟਬਾਲ ਟੀਮ ਵਿੱਚ ਖੇਡਦੇ ਹੋਏ ਪਿੰਡ ਮੁੱਗੋਵਾਲ ਦਾ ਨਾਂ ਰੋਸ਼ਨ ਕੀਤਾ ਹੈ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾl ਸਮੂਹ ਮਹਾਂਸਤੀ ਸਪੋਰਟਸ ਕਲੱਬ ਮੁੱਗੋਵਾਲ ਦੇ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣਾ ਸਮਾਂ ਕੱਢ ਕੇ ਟੂਰਨਾਮੈਂਟ ਦੇਖਣ ਆਉਣ ਤੇ ਰੌਣਕ ਨੂੰ ਵਧਾਉਣl
ਕਲੱਬ ਵੱਲੋਂ ਚਾਹ- ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈl ਅੱਜ ਦੇ ਮੈਚਾਂ ਵਿੱਚ ਪਿੰਡ ਜੀਵਨਪੁਰ ਜੱਟਾਂ ਦੀ ਫੁੱਟਬਾਲ ਟੀਮ ਨੇ ਮਰੂਲਾ, ਕੋਠੀ ਨੇ ਮਾਹਿਲਪੁਰ ਅਤੇ ਮਜਾਰਾ ਦੀ ਟੀਮ ਨੇ ਝੁੰਜੋਵਾਲ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ l
