ਨਵਜੋਤ ਸਾਹਿਤ ਸੰਸਥਾ ਔਡ਼ ਦੀ ਚੋਣ ਸਰਬਸੰਮਤੀ ਨਾਲ ਹੋਈ
ਔਡ਼ , 28 ਜਨਵਰੀ, ਨਵਜੋਤ ਸਾਹਿਤ ਸੰਸਥਾ ਔਡ਼ (ਰਜਿ.) ਦੀ ਸਲਾਨਾ ਚੋਣ ਅੱਜ ਸਰਬਸੰਮਤੀ ਨਾਲ ਕੀਤੀ ਗਈ। ਇਸ ਸਬੰਧੀ ਸੰਸਥਾ ਦੇ ਦਫ਼ਤਰ ’ਚ ਇਕੱਤਰ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਨੇਕ ਸਿੰਘ ਸ਼ੇਰ ਨੂੰ ਪ੍ਰਧਾਨ ਅਤੇ ਸੁਰਜੀਤ ਮਜਾਰੀ ਨੂੰ ਮੁੱਖ ਸਕੱਤਰ ਚੁਣਿਆ। ਇਸ ਚੋਣ ’ਤੇ ਧੰਨਵਾਦ ਕਰਦਿਆਂ ਗੁਰਨੇਕ ਸਿੰਘ ਸ਼ੇਰ ਅਤੇ ਸੁਰਜੀਤ ਮਜਾਰੀ ਨੇ ਕਿਹਾ ਕਿ ਉਹ ਇਸ ਵਰ੍ਹੇ ਸੰਸਥਾ ਦੀਆਂ ਸਾਹਿਤਕ ਪਿਰਤਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਤਨਦੇਹੀ ਨਾਲ ਯਤਨ ਕਰਨਗੇ।

ਸੰਸਥਾ ਦੀ ਬਾਕੀ ਕਾਰਜਕਾਰਨੀ ਵਿੱਚ ਮੈਡਮ ਰਜਨੀ ਸ਼ਰਮਾ ਨੂੰ ਮੁੱਖ ਸਲਾਹਕਾਰ, ਅਮਰ ਜਿੰਦ ਨੂੰ ਸੀਨੀਅਰ ਮੀਤ ਪ੍ਰਧਾਨ, ਸੁੱਚਾ ਰਾਮ ਜਾਡਲਾ ਨੂੰ ਮੀਤ ਪ੍ਰਧਾਨ, ਦਵਿੰਦਰ ਸਕੋਹਪੁਰੀ ਨੂੰ ਸਕੱਤਰ, ਨੀਰੂ ਜੱਸਲ ਨੂੰ ਸਹਾਇਕ ਸਕੱਤਰ, ਹਰਬੰਸ ਕੌਰ ਨੂੰ ਖਜਾਨਚੀ, ਚਮਨ ਮੱਲਪੁਰੀ ਨੂੰ ਸਹਾਇਕ ਖਜ਼ਾਨਚੀ, ਰਵਿੰਦਰ ਮੱਲ੍ਹਾ ਬੇਦੀਆਂ ਨੂੰ ਦਫ਼ਤਰ ਸਕੱਤਰ, ਹਰਮਿੰਦਰ ਹੈਰੀ ਨੂੰ ਪ੍ਰੈਸ ਸਕੱਤਰ, ਰੇਸ਼ਮ ਕਰਨਾਣਵੀ ਨੂੰ ਆਡੀਟਰ ਅਤੇ ਹਰੀ ਕ੍ਰਿਸ਼ਨ ਪਟਵਾਰੀ, ਪਿਆਰਾ ਲਾਲ ਬੰਗਡ਼, ਦਵਿੰਦਰ ਬੇਗ਼ਮਪੁਰੀ , ਸੁਰਿੰਦਰ ਭਾਰਤੀ, ਕਸ਼ਮੀਰੀ ਕੈਂਥ, ਕੇਵਲ ਰਾਮ, ਸਤਿੰਦਰ ਸੋਢੀ, ਰਾਜਿੰਦਰ ਜੱਸਲ, ਮੱਖਣ ਬਖਲੌਰ ਆਦਿ ਨੂੰ ਕਾਰਜਕਾਰੀ ਮੈਂਬਰ ਵਜੋਂ ਸ਼ਾਮਲ ਕੀਤਾ। ਇਹ ਚੋਣ ਪ੍ਰਕਿਰਿਆ ਰੌਸ਼ਨ ਕਲਾ ਕੇਂਦਰ ਗੱਜਰ ਦੇ ਸੰਚਾਲਕ ਕਮਲਜੀਤ ਕੰਵਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ ਦੀ ਅਗਵਾਈ ਵਿੱਚ ਕੀਤੀ ਗਈ।
ਚੁਣੀ ਗਈ ਨਵੀਂ ਟੀਮ ਨੂੰ ਸੰਸਥਾ ਦੇ ਸਰਪ੍ਰਸਤ ਗੁਰਦਿਆਲ ਰੌਸ਼ਨ, ਪ੍ਰੋ. ਸੰਧੂ ਵਰਿਆਣਵੀ, ਸਤਪਾਲ ਸਾਹਲੋਂ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਗੀਤਕਾਰ ਰਾਮ ਸ਼ਰਨ ਜੋਸ਼ੀਲਾ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰੀਨ ਵਲੋਂ ਸੰਸਥਾ ਦੇ ਮੁੱਢਲੇ ਮੈਂਬਰਾਂ ’ਚ ਸ਼ਾਮਲ ਸਤਪਾਲ ਸਾਹਲੋਂ, ਪਿਆਰਾ ਲਾਲ ਬੰਗਡ਼, ਸੁਰਿੰਦਰ ਭਾਰਤੀ, ਚਮਨ ਮੱਲਪੁਰੀ ਅਤੇ ਬਿੰਦਰ ਮੱਲਾ ਬੇਦੀਆਂ ਦਾ ਵਿਸ਼ੇਸ਼ ਸਨਮਾਨ ਕਰਨ ਲਈ ਮਤਾ ਵੀ ਪਾਇਆ ਗਿਆ। ਇਹ ਸਨਮਾਨ ਰਸਮ ਸੰਸਥਾ ਦੀ ਮਹੀਨਾਵਾਰ ਮੀਟਿੰਗ ਤਹਿਤ ਫਰਵਰੀ ਵਿੱਚ ਨਿਭਾਈ ਜਾਵੇਗੀ ਅਤੇ ਇਹ ਰਸਮ ਨਿਭਾਉਣ ਵਾਲਿਆਂ ਵਿੱਚ ਵਿਨੇ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।