ਗੈਂਗਸਟਰ ਨੇ ਦਿੱਤੀ ਹਿੰਦੂ ਸ਼ਿਵ ਸੈਨਾ ਦੇ ਸਚਿਨ ਕੁਮਾਰ ਆਜ਼ਾਦ ਨੂੰ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਪਟਿਆਲਾ, 31 ਅਕਤੂਬਰ - ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਪਾਤੜਾਂ ਦੇ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਯੂਥ ਦੇ ਕੌਮੀ ਪ੍ਰਧਾਨ ਸਚਿਨ ਕੁਮਾਰ ਆਜ਼ਾਦ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਨੇ 20 ਲੱਖ ਰੁਪਏ ਦੀ ਰਕਮ ਨਾ ਦਿੱਤੀ ਤਾਂ ਉਸਦਾ ਹਸ਼ਰ ਵੀ ਹਿੰਦੂ ਨੇਤਾ ਸੂਰੀ ਵਰਗਾ ਹੋਵੇਗਾ। ਸਚਿਨ ਕੁਮਾਰ ਆਜ਼ਾਦ, ਜਿਸ ਨੂੰ ਵਟਸਐੱਪ ਕਾਲ ਐਤਵਾਰ ਨੂੰ ਆਈ

ਪਟਿਆਲਾ, 31 ਅਕਤੂਬਰ - ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਪਾਤੜਾਂ ਦੇ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਯੂਥ ਦੇ ਕੌਮੀ ਪ੍ਰਧਾਨ ਸਚਿਨ ਕੁਮਾਰ ਆਜ਼ਾਦ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਨੇ 20 ਲੱਖ ਰੁਪਏ ਦੀ ਰਕਮ ਨਾ ਦਿੱਤੀ ਤਾਂ ਉਸਦਾ ਹਸ਼ਰ ਵੀ ਹਿੰਦੂ ਨੇਤਾ ਸੂਰੀ ਵਰਗਾ ਹੋਵੇਗਾ। ਸਚਿਨ ਕੁਮਾਰ ਆਜ਼ਾਦ, ਜਿਸ ਨੂੰ ਵਟਸਐੱਪ ਕਾਲ ਐਤਵਾਰ ਨੂੰ ਆਈ, ਨੇ ਦੱਸਿਆ ਹੈ ਕਿ ਉਸਨੂੰ ਲਗਭਗ ਇੱਕ ਸਾਲ ਤੋਂ ਧਮਕੀਆਂ ਮਿਲ ਰਹੀਆਂ ਹਨ,  ਉਹ ਨਜ਼ਰਅੰਦਾਜ਼ ਕਰਦਾ ਰਿਹਾ ਪਰ ਇਸ ਵਾਰ ਉਸਤੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਦੇਵੀ-ਦੇਵਤਿਆਂ ਪ੍ਰਤੀ ਅਪਸ਼ਬਦ ਬੋਲੇ ਤਾਂ ਜਜ਼ਬਾਤ ਵੱਸ ਹੋ ਕੇ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਚਿਨ ਪਾਤੜਾਂ ਵਿੱਚ ਕਾਰ ਡੀਲਰ ਦੇ ਨਾਲ ਨਾਲ ਸ਼ੈਲਰ ਤੇ ਆੜਤ ਦਾ ਕੰਮ ਵੀ ਕਰਦਾ ਹੈ। ਪਾਤੜਾਂ ਦੇ ਐਸ ਐਚ ਓ ਹੈਰੀ ਬੋਪਾਰਾਏ ਨੇ ਲਖਬੀਰ ਲੰਡਾ ਤੇ ਇੱਕ ਹੋਰ ਅਣਪਛਾਤੇ ਖ਼ਿਲਾਫ਼ ਐੱਫ ਆਈ ਆਰ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।