
ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੂੰ ਵਾਰ ਵਾਰ ਅਨੁਸ਼ਾਸ਼ਨ ਭੰਗ ਕਰਨ ਕਾਰਨ ਪਾਰਟੀ ਤੋਂ ਕੱਢਣ ਤੇ ਗੜਸ਼ੰਕਰ ਤੋਂ ਭਾਜਪਾ ਦੇ ਪੁਰਾਣੇ ਵਰਕਰਾਂ ਨੇ ਸੁਨੀਲ ਜਾਖੜ ਦਾ ਕੀਤਾ ਧੰਨਵਾਦ ।
ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੂੰ ਵਾਰ ਵਾਰ ਅਨੁਸ਼ਾਸ਼ਨ ਭੰਗ ਕਰਨ ਕਾਰਨ ਪਾਰਟੀ ਤੋਂ ਕੱਢਣ ਤੇ ਗੜਸ਼ੰਕਰ ਤੋਂ ਭਾਜਪਾ ਦੇ ਪੁਰਾਣੇ ਵਰਕਰਾਂ ਨੇ ਸੁਨੀਲ ਜਾਖੜ ਦਾ ਕੀਤਾ ਧੰਨਵਾਦ ।
ਗੜ੍ਹਸ਼ੰਕਰ 10 ਸਤੰਬਰ ( ਬਲਵੀਰ ਚੌਪੜਾ ) ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਦੇ ਪੁਰਾਣੇ ਵਰਕਰਾਂ ਨੇ ਕੱਲ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਅਤੇ ਜਿਥੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਨ ਦੀਆ ਮੁਬਾਰਕਾ ਦਿੱਤੀਆਂ ਉਥੇ ਹੀ ਉਨ੍ਹਾਂ ਨੇ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੂੰ ਵਾਰ ਵਾਰ ਅਨੁਸ਼ਾਸ਼ਨ ਭੰਗ ਕਰਨ ਕਾਰਨ ਪਾਰਟੀ ਤੋਂ ਕੱਢਣ ਤੇ ਸੁਨੀਲ ਜਾਖੜ ਦਾ ਧੰਨਵਾਦ ਕੀਤਾ । ਅਤੇ ਭਾਜਪਾ ਵਰਕਰਾਂ ਨੇ ਜਿਥੇ ਨਿਮਿਸ਼ਾ ਮਹਿਤਾ ਨੂੰ ਪਾਰਟੀ ਚੋ ਬਾਹਰ ਕੱਢਣ ਤੇ ਖੁਸ਼ੀ ਵਿਅਕਤ ਕੀਤੀ ਉਥੇ ਹੀ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੂੰ ਇਹ ਆਸ਼ਵਾਸਨ ਵੀ ਦਵਾਇਆ ਕੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੇ ਸਾਰੇ ਵਰਕਰ ਜੀ ਜਾਨ ਨਾਲ ਮਿਹਨਤ ਕਰਕੇ ਪਾਰਟੀ ਨੂੰ ਜਿੱਤ ਹਾਸਲ ਕਰਵਾਉਣਗੇ ਅਤੇ ਜਿਹੜੇ ਵਰਕਰ ਨਿਮਿਸ਼ਾ ਮਹਿਤਾ ਦੇ ਮਾੜੇ ਵਤੀਰੇ ਕਾਰਨ ਪਾਰਟੀ ਤੋ ਨਰਾਜ ਸਨ ਉਹ ਵੀ ਹੁਣ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨਗੇ ਅਤੇ ਵਰਕਰਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਭਾਜਪਾ ਦੀ ਆਪਣੀ 23-24000 ਹਜਾਰ ਵੋਟ ਹੈ ਅਤੇ ਵਰਕਰ ਸਭ ਨੂੰ ਨਾਲ ਲੈ ਕੇ ਪਾਰਟੀ ਦਾ ਸੁਨੇਹਾ ਘਰ ਘਰ ਪਹੁੰਚਾਉਣਗੇ । ਅਤੇ ਇਸ ਮੌਕੇ ਸੁਨੀਲ ਜਾਖੜ ਜੀ ਨੇ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਦਸਿਆ ਅਤੇ ਅਪਣਾ ਫੋਨ ਨੰਬਰ ਸਾਂਝਾ ਕੀਤਾ ਆਉਣ ਵਾਲੇ ਸਮੇਂ ਚ ਹਮੇਸ਼ਾ ਹੀ ਵਰਕਰਾਂ ਨਾਲ ਖੜਨ ਦਾ ਭਰੋਸਾ ਦਵਾਇਆ ।ਇਸ ਮੋਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਭਾਜਪਾ ਵਰਕਰਾਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ । ਇਸ ਮੋਕੇ ਹਲਕਾ ਗੜ੍ਹਸ਼ੰਕਰ ਤੋਂ ਤ੍ਰੀਅੰਬਕ ਸੋਨੀ , ਓਂਕਾਰ ਚਾਹਲਪੁਰੀ , ਬਿੱਲਾ ਕੰਬਾਲਾ, ਨੰਬਰਦਾਰ ਅਜਿੰਦਰ ਰਾਣਾ, ਸਤਪਾਲ ਹਰਵਾ , ਨਿਤਿਨ ਸ਼ਰਮਾ , ਅਲੋਕ ਰਾਣਾ , ਮਨੋਜ ਰਾਣਾ , ਸੰਦੀਪ ਰਾਣਾ ,ਸੰਜੀਵ ਕਟਾਰੀਆ, ਰੋਸ਼ੀ ਡੰਗੋਰੀ,ਪਰਦੀਪ ਬਿੱਲਾ ਪੌਸੀ ,ਰਾਜੂ ਕਟਾਰੀਆ ,ਅਤੇ ਉਨ੍ਹਾਂ ਦੇ ਹੋਰ ਸਾਥੀ ਹਾਜਰ ਸਨ
