ਮਹਾਨ ਪ੍ਰਚਾਰਕ ਸੰਤ ਜਗਿੰਦਰ ਪਾਲ ਜੌਹਰੀ ਵੱਲੋਂ ਆਦਿ ਧਰਮ ਲਹਿਰ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਇਆ – ਸੰਤ ਸਰਿੰਦਰ ਦਾਸ
ਨਵਾਂਸ਼ਹਿਰ, 30 ਜੂਨ– ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਆਦਿ ਧਰਮ ਲਹਿਰ ਨੂੰ ਮਹਾਨ ਪ੍ਰਚਾਰਕ ਸੰਤ ਜਗਿੰਦਰ ਪਾਲ ਜੌਹਰੀ ਵੱਲੋਂ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਜਿਹੜੇ ਲੋਕ ਆਦਿ ਧਰਮ ਨੂੰ ਅਲਵਿਦਾ ਆਖ ਕੇ ਵਿਦੇਸ਼ੀਆਂ ਦਾ ਧਰਮ ਕਬੂਲ ਕਰ ਚੁੱਕੇ ਸਨ, ਉਹ ਵੀ ਮੁੜ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਦਿਲੋਂ ਜੁੜ ਗਏ। ਇਹ ਮਮਕਿਨ ਹੋਇਆ ਸ੍ਰੀ ਚਰਨ ਛਹ ਗੰਗਾ ਅੰਮ੍ਰਿਤਕੰਡ ਸਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮਹਾਨ ਪ੍ਰਚਾਰਕ ਸੰਤ ਜਗਿੰਦਰ ਪਾਲ ਜੌਹਰੀ ਵੱਲੋਂ ਕੀਤੀਆਂ ਗਈਆਂ ਅਣਥੱਕ ਕੋਸ਼ਿਸ਼ਾਂ ਕਰਕੇ।

ਇਹ ਜਾਣਕਾਰੀ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸਰਿੰਦਰ ਦਾਸ ਵੱਲੋਂ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਬ੍ਰਹਮਲੀਨ ਸੰਤ ਜਗਿੰਦਰ ਪਾਲ ਜੌਹਰੀ ਦੀ ਚੌਥੀ ਬਰਸੀ ਦੇ ਸਬੰਧ ’ਚ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛਹ ਗੰਗਾ (ਅੰਮ੍ਰਿਤਕੰਡ) ਸਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਪ੍ਰਗਟ ਕੀਤੀ ਗਈ।
ਇਸ ਮੌਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਬ੍ਰਹਮਲੀਨ ਸੰਤ ਜਗਿੰਦਰ ਪਾਲ ਜੌਹਰੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੰਤ ਸਰਿੰਦਰ ਦਾਸ, ਚੇਅਰਮੈਨ ਨਾਜਰ ਰਾਮ ਮਾਨ ਨੇ ਸੰਤ ਜਗਿੰਦਰ ਪਾਲ ਜੌਹਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਤ ਜਗਿੰਦਰ ਪਾਲ ਜੌਹਰੀ ਇੱਕ ਪਵਿੱਤਰ ਆਤਮਾ ਸਨ, ਜਿਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਕੋਨਾਂ ’ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਦਾ ਪ੍ਰਚਾਰ ਕਰਦਿਆਂ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਗਾ ਦਿੱਤਾ।
ਸੰਤ ਜਗਿੰਦਰ ਪਾਲ ਜੌਹਰੀ ਨੇ ਹਿੰਦੀ, ਪੰਜਾਬੀ ਤੋਂ ਇਲਾਵਾ ਤੇਲਗੂ ਬੋਲਦੇ ਇਲਾਕੇ, ਜਿਥੇ ਦੇ ਲੋਕ ਇਹ ਭਾਸ਼ਾਵਾਂ ਤੋਂ ਕਿਹਾ ਤਕ ਦੂਰ ਸਨ, ਉਨ੍ਹਾਂ ਨੂੰ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਪ੍ਰਚਾਰ ਦੇ ਮਾਧਿਅਮ ਰਾਹੀਂ ਜੋੜਿਆ। ਉਨ੍ਹਾਂ ਵੱਲੋਂ ਸਮਾਜ ਨੂੰ ਜਾਗਰੂਕ ਕਰਨ ਅਤੇ ਅਨਗਿਣਤ ਸੰਗਤਾਂ ਨੂੰ ਗੁਰੂ ਵਾਲੇ ਬਣਾਉਣ ਵਿੱਚ ਵੱਡਾ ਯੋਗਦਾਨ ਪਇਆ।
ਉਨ੍ਹਾਂ ਕਿਹਾ ਕਿ ਸੰਤ ਜਗਿੰਦਰ ਪਾਲ ਜੌਹਰੀ ਨੇ ਸੰਗਤਾਂ ਨੂੰ ਪ੍ਰਭੂ ਦਾ ਸਿਮਰਨ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਚਲਾਈ ਮੁਹਿੰਮ ਦੌਰਾਨ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਪ੍ਰਿੰ. ਸਰੂਪ ਚੰਦ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਚੰਦ ਬੰਗਾ, ਸ੍ਰੀ ਮਨਜੀਤ ਮੰਗਾਵਲ, ਕੇਂਦਰੀ ਕਮੇਟੀ ਦੇ ਪ੍ਰਚਾਰਕ ਗਿਆਨ ਚੰਦ ਗੰਗੜ, ਸ. ਮੇਜਰ ਸਿੰਘ, ਸ੍ਰੀ ਜਗਦੀਸ਼ ਦੀਸ਼ਾ, ਭਾਈ ਕਮਲਰਾਜ ਸਿੰਘ, ਬਾਬਾ ਸਰਿੰਦਰ ਰਾਜਸਥਾਨੀ, ਭਾਈ ਸਖਚੈਨ ਸਿੰਘ ਕਾਲਾ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਨਾਲ ਨਿਹਾਲ ਕਰਦਿਆਂ ਸੰਤ ਜਗਿੰਦਰ ਪਾਲ ਜੌਹਰੀ ਜੀ ਵੱਲੋਂ ਸਮਾਜ ਅੰਦਰ ਪਾਏ ਯੋਗਦਾਨ ਅਤੇ ਉਨ੍ਹਾਂ ਵੱਲੋਂ ਕੀਤੇ ਕੰਮ ਨੂੰ ਸੰਗਤਾਂ ਦੇ ਸਨਮੁੱਖ ਰੱਖਿਆ।