ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ 100 ਧੀਆਂ ਦੀ ਲੋਹੜੀ ਪਾਉਣ ਦਾ ਪ੍ਰੋਗਰਾਮ ਉਲੀਕਿਆ

ਨਵਾਂਸ਼ਹਿਰ - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਇਸ ਰੂੜੀਵਾਦੀ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਹਿਤ ਕਿ ਧੀਆ ਦਾ ਸਤਿਕਾਰ ਕਰੋ ਪੁੱਤਰਾਂ ਵਾਗੂਂ ਪਿਆਰ ਕਰੋ ਵਰਗੀ ਅਗਾਂਹਵਧੂ ਨਿੱਗਰ ਸੋਚ ਤੇ ਪਹਿਰਾ ਦਿੰਦਿਆ ਪਿਛਲੇ 8 ਸਾਲਾਂ ਤੋਂ ਧੀਆਂ ਦੀ ਲੋਹੜੀ ਪਾਉਣ ਦਾ ਨਿਵੇਕਲਾ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ।

ਇਸ ਲੜੀ ਨੂੰ ਹੋਰ ਗਤੀ ਦਿੰਦਿਆ ਜਨਵਰੀ 2024 ਵਿਚ ਸੰਸਥਾ ਵਲੋ 8 ਪਿੰਡਾਂ ਦੀਆ ਤਕਰੀਬਨ 100 ਬੇਟੀਆਂ ਦੀ ਲੋਹੜੀ ਵੰਡਣ ਦਾ ਵਿਸਤ੍ਰਿਤ ਪਰੋਗਰਾਮ ਉਲੀਕਿਆ ਗਿਆ। ਜਿਸ ਤਹਿਤ ਇਹ ਕਾਫਲਾ ਪਿੰਡ ਸੂਰਾਪੁਰ, ਸੁੱਜੋਂ, ਐਮਾ ਜੱਟਾਂ, ਉੱਚਾ ਲਧਾਣਾ, ਪੱਦੀ ਮੱਠ ਵਾਲੀ ਤੋਂ ਪਠਲਾਵਾ ਹੁੰਦਾ ਹੋਇਆ ਅੱਜ ਦੁਪਹਿਰ 2 ਵਜੇ ਪਿੰਡ ਪੋਸੀ ਵਿਖੇ ਦਸਤਕ ਦੇਵੇਗਾ। ਇਸ ਵਾਰ ਵੀ ਉਪਕਾਰ ਕੋਆਰਡੀਨੇਸਨ ਸੰਸਥਾ ਸਹੀਦ ਭਗਤ ਸਿੰਘ ਨਗਰ ਵਿਸੇਸ਼ ਮਹਿਮਾਨ ਸੰਸਥਾ ਵਜੋ ਹਾਜਰੀ ਲਗਾਏਗੀ। ਇਸ ਵਾਰ ਵੀ ਸੰਸਥਾ ਦਾ ਮਹਿਲਾ ਵਿੰਗ ਵਿਸੇਸ਼ ਭੂਮਿਕਾ ਨਿਭਾਏਗਾ। ਪ੍ਰਬੰਧਕਾਂ ਵਲੋਂ ਇਲਾਕਾ ਨਿਵਾਸੀਆਂ ਨੂੰ ਇਸ ਨਿਵੇਕਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ।