ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ ਮਹਿੰਦਵਾਣੀ ਦਾ ਇੱਕ ਵਫ਼ਦ ਮੰਤਰੀ ਨੂੰ ਮਿਲਿਆ

ਗੜ੍ਹਸ਼ੰਕਰ 11 ਜਨਵਰੀ - ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ (ਇਲਾਕਾ ਬੀਤ) ਦਾ ਇੱਕ ਵਫ਼ਦ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਮਾਣਯੋਗ ਜੰਗਲਾਤ ਅਤੇ ਫੂਡ ਸਪਲਾਈ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀ ਦੇ ਦਫ਼ਤਰ ਮੇਨ ਸਕੱਤਰੇਤ, ਚੰਡੀਗੜ੍ਹ ਵਿੱਖੇ ਮਿਲੇ ਅਤੇ ਮੀਟਿੰਗ ਕਰਨ ਉਪਰੰਤ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ।

ਇਸ ਵਿੱਚ ਪਿੰਡ ਮਹਿੰਦਵਾਣੀ ਅਤੇ ਇਲਾਕਾ ਬੀਤ ਵਿੱਚੋ ਜੰਗਲ਼ਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਕਟਾਈ,ਗੈਰ ਕਾਨੂੰਨੀ ਮਾਈਨਿੰਗ ਅਤੇ ਮਹਿੰਦਵਾਣੀ ਦੇ ਬਸੀਮੇਂ ਤੇ ਲੱਗੀਆਂ ਫੈਕਟਰੀਆਂ ਦੇ ਮਾਲਿਕ ਵੱਲੋ ਨਜਾਇਜ਼ ਜੰਗਲਾਤ ਦੀ ਧਾਰਾ 4 ਅਤੇ 5 ਦੀ ਕੀਤੀ ਦੁਰਵਰਤੋਂ ਕਰਨ ਤੇ ਕਾਨੂੰਨ ਮੁਤਾਬਿਕ ਵਿਭਾਗ ਵੱਲੋਂ ਸਖ਼ਤ ਕਾਰਵਾਈ ਤੇ ਸਜ਼ਾਵਾਂ ਦੀ ਮੰਗ ਕੀਤੀ ਗਈ ।ਵਫ਼ਦ ਵੱਲੋਂ ਇਲਾਕੇ ਦੇ ਜ਼ਰੂਰਤ ਮੰਦ ਲੋਕਾਂ ਦੇ ਕੱਟੇ ਗਏ ਰਾਸ਼ਨਕਾਰਡ ਮੁੜ ਤੋਂ ਬਹਾਲ ਕਰਨ ਅਤੇ ਨਵੇਂ ਜ਼ਰੂਰਤਮੰਦ ਲੋਕਾਂ ਦੇ ਬਣਾਏ ਜਾਣ ਦੀ ਮੰਗ ਕੀਤੀ ਗਈ। 
ਮੰਤਰੀ ਸਾਹਿਬ ਨੇ ਵਫ਼ਦ ਨੂੰ ਮੰਗ ਪੱਤਰ ਤੇ ਯੋਗ ਤੇ ਤਤਕਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਵਫ਼ਦ ਵਿੱਚ ਲੋਕ ਬਚਾਓ ,ਪਿੰਡ ਬਚਾਓ ਸੰਘਰਸ਼ ਕਮੇਟੀ (ਇਲਾਕਾ ਬੀਤ) ਦੇ ਪ੍ਰਧਾਨ ਦੇ ਨਾਲ ਕਮੇਟੀ ਮੈਂਬਰ ਰਮੇਸ਼ ਲਾਲ (ਸਰਪੰਚ), ਦਰਸ਼ਨ ਕੁਮਾਰ ਲੰਬੜਦਾਰ, ਸਾਥੀ ਕੁਲਭੂਸ਼ਨ ਕੁਮਾਰ ਮਹਿੰਦਵਾਣੀ,ਅਸ਼ਵਨੀ ਦੀਦੜ ਡੰਗੋਰੀ,ਗੁਰਚੈਨ ਸਿੰਘ ਫੌਜੀ ਅਤੇ ਦਵਿੰਦਰ ਰਾਣਾ ਹਾਜ਼ਿਰ ਸਨ।