ਨੈਸ਼ਨਲ ਬਾਸਕਟਬਾਲ ਟੂਰਨਾਮੈਂਟ 'ਚ ਅੱਜ ਖੇਡੇ ਜਾਣਗੇ ਨਾਕ-ਆਉਟ ਮੈਚ

ਪਟਿਆਲਾ, 8 ਜਨਵਰੀ - ਪਟਿਆਲਾ ਵਿਖੇ ਜਾਰੀ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਦੇ ਲੀਗ ਮੈਚਾਂ ਵਿੱਚ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 30 ਯੂਨਿਟਾਂ ਨੇ ਭਾਗ ਲਿਆ। ਪ੍ਰੀ ਕੁਆਰਟਰ ਫਾਈਨਲ ਮੈਚ 9 ਜਨਵਰੀ ਨੂੰ ਖੇਡੇ ਜਾਣਗੇ। ਪੰਜਾਬ ਦੀ ਟੀਮ ਆਪਣੇ ਦੋਵੇਂ ਲੀਗ ਮੈਚ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖਲ ਹੋ ਚੁੱਕੀ ਹੈ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਡਾ: ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਸ਼ਹਿਰ ਅਤੇ ਇਲਾਕੇ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਖਿਡਾਰੀਆਂ ਦਾ ਹੌਸਲਾ ਵਧਾ ਰਹੀਆਂ ਹਨ। ਇਸ ਲਈ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਖੇਡਾਂ ਨੂੰ ਨਿਰਵਿਘਨ ਚਲਾਉਣ ਲਈ ਕਾਰਜ ਕੀਤੇ ਜਾ ਰਹੇ ਹਨ। ਹਰਮਨਦੀਪ ਕੌਰ ਸੈਂਕਸ਼ਨ ਅਫ਼ਸਰ ਨੇ ਪੂਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਖਿਡਾਰੀਆਂ ਅਤੇ ਉਹਨਾਂ ਦੇ ਸਹਿਯੋਗੀ ਸਟਾਫ ਲਈ ਖਾਣੇ, ਰਹਿਣ ਅਤੇ ਖੇਡ ਸਹੂਲਤਾਂ ਦੇਣ ਲਈ ਵੱਖ-ਵੱਖ ਪ੍ਰਿੰਸੀਪਲਾਂ ਅਤੇ ਹੈਡ ਮਾਸਟਰਾਂ ਦੇ ਅਧੀਨ ਟੀਮਾਂ ਬਣਾਈਆਂ ਹੋਈਆਂ ਹਨ। ਇਸ ਮੌਕੇ ਪ੍ਰੋ. ਤਰਲੋਕ ਸਿੰਘ ਸੰਧੂ ਓਲੰਪੀਅਨ ਮਾਸਕੋ 1980 ਵੀ ਉਚੇਚੇ ਤੌਰ 'ਤੇ ਬਾਸਕਟਬਾਲ ਦੇ ਮੈਚ ਖੇਡਣ ਲਈ ਪਹੁੰਚੇ ਅਤੇ ਖਿਡਾਰੀਆਂ ਨੂੰ ਤਨੋ-ਮਨੋ ਖੇਡ ਦਾ ਸਤਿਕਾਰ ਕਰਦਿਆਂ ਖੇਡਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਿਮਾਂਸ਼ੂ ਸ਼ੁਕਲਾ ਆਬਜ਼ਰਵਰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ, ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਪਟਿਆਲਾ, ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ ਅਤੇ ਟੂਰਨਾਮੈਂਟ ਲਈ ਕਾਰਜ ਕਰ ਰਹੀਆਂ ਵੱਖੋ-ਵੱਖ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਵੀ ਮੌਜੂਦ ਰਹੇ।