ਮਹਾਂਸਤੀ ਦਾਦੀ ਰਾਣੀ ਜੀ ਦੇ ਸਲਾਨਾ ਮੇਲੇ ਦੇ ਸੰਬੰਧ ਵਿੱਚ ਪਿੰਡ ਮੁੱਗੋਵਾਲ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਮਾਹਿਲਪੁਰ, 14 ਜੂਨ- ਮੰਦਿਰ ਮਹਾਂਸਤੀ ਦਾਦੀ ਰਾਣੀ ਪ੍ਰਬੰਧਕ ਕਮੇਟੀ ਪਿੰਡ ਮੁੱਗੋਵਾਲ ਵੱਲੋਂ ਨੌਜਵਾਨ ਸਭਾ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਮਹਾਂਸਤੀ ਦਾਦੀ ਰਾਣੀ ਪਿੰਡ ਮੁੱਗੋਵਾਲ ਵਿਖੇ ਸਲਾਨਾ ਮੇਲੇ ਦੇ ਸੰਬੰਧ ਵਿੱਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਮੰਦਰ ਮਹਾਸਤੀ ਦਾਦੀ ਰਾਣੀ ਤੋਂ ਸ਼ੁਰੂ ਹੋਈ ਅਤੇ ਸਾਰੇ ਪਿੰਡ ਦੀ ਪਰਿਕਰਮਾ ਕਰਦੀ ਹੋਈ ਵਾਪਸ ਇਸੇ ਥਾਂ ਤੇ ਜਾ ਕੇ ਸਮਾਪਤ ਹੋਈ।

ਇਸ ਮੌਕੇ ਸਰਦਾਰ ਬਲਵੀਰ ਸਿੰਘ ਸੰਘਾ ਪ੍ਰਧਾਨ ਮਹਾਂਸਤੀ ਮੰਦਰ ਪ੍ਰਬੰਧਕ ਕਮੇਟੀ, ਭੁਪਿੰਦਰ ਸਿੰਘ ਸੰਘਾ ਸਰਪੰਚ ਸਾਹਿਬ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਨਰਿੰਦਰ ਮੋਹਣ ਨਿੰਦੀ ਸਾਬਕਾ ਸਰਪੰਚ, ਹਰਮਨਜੋਤ ਸਿੰਘ ਪੰਚ, ਦਲਜੀਤ ਸਿੰਘ ਸੰਘਾ ਪ੍ਰਧਾਨ ਸਪੋਰਟਸ ਕਲੱਬ, ਮਾਸਟਰ ਸੁਰਿੰਦਰ ਸ਼ੈਂਕੀ ਸਮੇਤ ਸਮੂਹ ਪੰਚਾਇਤ ਮੈਂਬਰ, ਲੰਬੜਦਾਰ ਸਾਹਿਬਾਨ, ਨਗਰ ਨਿਵਾਸੀ, ਪਿੰਡ ਦੀਆਂ ਲੜਕੀਆਂ, ਰਿਸ਼ਤੇਦਾਰ, ਮਾਤਾ ਜੀ ਦੇ ਦਰਬਾਰ ਦੇ ਸ਼ਰਧਾਲੂ, ਇਲਾਕਾ ਨਿਵਾਸੀ ਅਤੇ ਹੋਰ ਮਾਣਮਤੀਆਂ ਸ਼ਖਸ਼ੀਅਤਾਂ ਹਾਜ਼ਰ ਸਨ। 
 ਇਸ ਮੌਕੇ ਤਲਵਿੰਦਰ ਸਿੰਘ ਹੀਰ ਉੱਘੇ ਸਮਾਜ ਸੇਵਕ ਤੇ ਕਿਸਾਨ ਆਗੂ ਅਤੇ ਪਿੰਡ ਦੀਆਂ ਹੋਰ ਸ਼ਰਧਾਲੂ ਸੰਗਤਾਂ ਵੱਲੋਂ ਸੰਗਤਾਂ ਲਈ ਫਰੂਟ, ਠੰਡੇ ਮਿਠੇ ਜਲ ਦੀ ਛਬੀਲ ਅਤੇ ਹੋਰ ਖਾਣ ਪੀਣ ਨਾਲ ਚੀਜ਼ਾਂ ਦੇ ਲੰਗਰ ਲਗਾਏ ਗਏ। 15 ਜੂਨ ਦਿਨ ਐਤਵਾਰ ਨੂੰ ਹੋ ਰਹੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਸੁੱਚਾ ਰੰਗੀਲਾ ਅਮਨਦੀਪ ਸੈਂਡੀ, ਜੱਸ ਬਾਜਵਾ ਅਤੇ ਪੰਮਾ ਡੂਮੇਵਾਲੀਆ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ। ਦਰਬਾਰ ਤੇ ਮਾਤਾ ਜੀ ਦੇ ਲੰਗਰ ਅਟੁੱਟ ਚੱਲਣਗੇ।