ਯੁੱਧ ਨਸ਼ਿਆ ਵਿਰੁੱਧ, ਕਪੂਰਥਲਾ ਸਾਇਕਲੋਥੋਨ 2025 ਚ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਵਿਸ਼ੇਸ਼ ਸਨਮਾਨ

ਕਪੂਰਥਲਾ- ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਐਸ ਐਸ ਪੀ ਸ਼੍ਰੀ ਗੌਰਵ ਤੂਰਾ ਆਈ.ਪੀ.ਐਸ ਵਲੋਂ ਕਪੂਰਥਲਾ ਸਾਇਕਲੋਥੋਨ 2025 ਕਪੂਰਥਲਾ ਸਿਟੀ ਆਫ ਪੈਲੇਸਜ ਦੇ ਸਹਿਯੋਗ ਨਾਲ ਕਰਵਾਈ ਗਈ ਜੇਸ ਚ ਸੈਕੜੇ ਬੱਚਿਆਂ ਨੌਜਵਾਨਾਂ ਨੇ ਭਾਗ ਲਿਆ। ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਆਈ.ਏ.ਐਸ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਮੈਂਬਰ ਰਾਜ ਸਭਾ, ਸੱਜਣ ਸਿੰਘ ਚੇਅਰਮੈਨ ਇੰਪਰੂਵਮੈਂਟ ਟਰੱਸਟ, ਵੀ ਸ਼ਾਮਲ ਹੋਏ ਤੇ ਸਾਇਕਲਿੰਗ ਕੀਤੀ।

ਏਸ ਸਮੇਂ ਨੌਜਵਾਨਾਂ ਨੂੰ ਨਸ਼ਿਆ ਤੇਂ ਬਚਣ ਲਈ ਅਪੀਲ ਕੀਤੀ ਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਸਹੁੰ ਚੁਕਾਈ ਗਈ। ਏਹ ਸਾਇਕਲ ਰੈਲੀ ਕਪੂਰਥਲਾ ਸ਼ਹਿਰ ਦੀਆਂ ਵੱਖ ਵੱਖ ਇਤਿਹਾਸਕ ਇਮਾਰਤਾਂ  ਵਿਚੋਂ ਦੀ ਗੁਜਰੀ। 
ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦਾ , ਉਨਾਂ ਦੀਆਂ ਦੇਸ਼ ਵਿਦੇਸ਼ ਚ ਸਾਇਕਲਿੰਗ ਪ੍ਰਤੀ ਪ੍ਰਾਪਤੀਆਂ ਲਈ ਮੈਡਲ, ਸਰਟੀਫਿਕੇਟ ਤੇ ਸ਼ੀਲਡ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਚੌਹਾਨ ਨੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਨਸ਼ਿਆਂ ਤੋ ਬਚਣ ਦੀ ਅਪੀਲ ਕਰਦਿਆਂ ਖੇਡਾਂ ਨਾਲ ਜੁੜਨ ਤੇ ਸਾਇਕਲਿੰਗ ਕਰਨ ਪ੍ਰੇਰਿਆ।