ਅਲਾਚੌਰ ਸਕੂਲ ਦੇ ਮੁੱਖ ਅਧਿਆਪਕ ਸਰਵਣ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ।

ਸਰਕਾਰੀ ਹਾਈ ਸਕੂਲ ਅਲਾਚੌਰ ਦੇ ਮੁੱਖ ਅਧਿਆਪਕ ਨੂੰ ਸਕੂਲ ਸਟਾਫ਼,ਐਸ ਐਮ ਸੀ, ਪਤਵੰਤੇ ਸੱਜਣਾਂ ਅਤੇ ਦੂਸਰੇ ਸਕੂਲਾਂ ਦੇ ਅਧਿਆਪਕਾਂ ਵਲੋਂ ਸ਼ਾਨਦਾਰ ਪਾਰਟੀ ਦਿੱਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਸਰਵਣ ਸਿੰਘ ਦੁਆਰਾ ਸਿੱਖਿਆ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਦੀ ਸੇਵਾ ਮੁਕਤੀ ਤੇ ਮੁਬਾਰਕਾਂ ਦਿੱਤੀਆਂ। ਪਰਵਿੰਦਰ ਸਿੰਘ ਸਟੇਟ ਐਵਾਰਡੀ ਨੇ ਕਿਹਾ ਕਿ ਅਲਾਚੌਰ ਸਕੂਲ ਦੇ ਅਧਿਆਪਕਾ ਡਿੰਪੀ ਖੁਰਾਣਾ ਨੂੰ ਸਰਵਣ ਸਿੰਘ ਦੇ ਕਾਰਜਕਾਲ ਦੌਰਾਨ ਸਟੇਟ ਐਵਾਰਡ ਮਿਲਣਾ ਵੀ ਯਾਦਗਾਰੀ ਰਹੇਗਾ।

ਸਟੇਜ ਦਾ ਸੰਚਾਲਨ ਮੈਡਮ ਡਿੰਪੀ ਖੁਰਾਣਾ ਸਟੇਟ ਐਵਾਰਡੀ ਵਲੋਂ ਬਾ-ਖੂਬੀ ਕੀਤਾ ਗਿਆ। ਮੁੱਖ ਅਧਿਆਪਕ ਦੇ ਨਾਲ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।ਇਸ ਮੌਕੇ ਸਕੂਲ ਸਟਾਫ਼ ਵਿੱਚ ਸੰਜੀਵ ਕੁਮਾਰ, ਸੁਖਵੰਤ ਕੌਰ, ਸੁਰਿੰਦਰ ਪਾਲ, ਨਰਿੰਦਰ ਕੌਰ, ਡਿੰਪੀ ਖੁਰਾਣਾ, ਸੰਦੀਪ ਕੌਰ,ਰੀਤੂ ਸਰੀਨ, ਸੋਨੀਆ ਬਾਲੀ, ਸੁਖਵਿੰਦਰ ਕੌਰ, ਰਣਜੀਤ ਕੌਰ, ਮਨਪ੍ਰੀਤ ਰਾਏ, ਮਹਿੰਦੀ ਪੁਰ ਸਕੂਲ ਤੋਂ ਰੁਪਿੰਦਰ ਕੌਰ,ਸੋਨੀਆ,ਰਮਿਤ , ਮਹਾਲੋਂ ਸਕੂਲ ਤੋਂ ਮੁੱਖ ਅਧਿਆਪਕਾ ਨੀਲਮ ਕੁਮਾਰੀ,ਭੀਣ ਸਕੂਲ ਤੋਂ ਰਣਜੀਤ ਬੱਬਰ,ਭੰਗਲ ਸਕੂਲ ਤੋਂ ਪਰਵਿੰਦਰ ਸਿੰਘ ਸਟੇਟ ਐਵਾਰਡੀ,ਐਸ ਐਮ ਸੀ ਦੇ ਸਾਬਕਾ ਚੇਅਰਮੈਨ ਜਸਵਿੰਦਰ ਕੌਰ ਅਤੇ ਦੇਸ ਰਾਜ ਬਾਲੀ ਆਦਿ ਹਾਜ਼ਰ ਸਨ। ਸਕੂਲ ਦੇ ਸਟਾਫ ਅਤੇ ਬਾਕੀ ਪਤਵੰਤਿਆਂ ਨੇ  ਸਰਵਣ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇਕੇ ਸਨਮਾਨਿਤ ਕੀਤਾ ਅੰਤ ਵਿੱਚ ਵਿਦਾਇਗੀ ਲੈ ਰਹੇ ਸਰਵਣ ਸਿੰਘ ਹੋਰਾਂ ਸਭ ਦਾ ਧੰਨਵਾਦ ਕੀਤਾ।