ਰਾਜਿੰਦਰਾ ਜਿਮਖਾਨਾ ਕਲੱਬ ਦੀ ਚੋਣ ਵਿੱਚ ਡਾ ਸੁੱਖੀ ਬੋਪਾਰਾਏ ਬਣੇ ਪ੍ਰਧਾਨ

ਪਟਿਆਲਾ, 31 ਦਸੰਬਰ - ਇਥੋਂ ਦੇ ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਦੀ ਵੱਕਾਰੀ ਚੋਣ ਵਿੱਚ ਗੁਡਵਿੱਲ ਗਰੁੱਪ ਦਾ ਪੱਲੜਾ ਭਾਰੀ ਰਿਹਾ ਹੈ ਤੇ ਪ੍ਰਧਾਨ ਸਮੇਤ ਮੁੱਖ ਪੰਜ ਅਹੁਦਿਆਂ ਵਿੱਚੋਂ ਤਿੰਨ ਪ੍ਰਮੁੱਖ ਅਹੁਦੇ ਇਸ ਗਰੁੱਪ ਦੇ ਹਿੱਸੇ ਆਏ ਹਨ। ਆਨਰੇਰੀ ਸਕੱਤਰ ਤੇ ਖ਼ਜ਼ਾਨਚੀ ਯੁਨਾਇਟਡ ਪ੍ਰੋਗਰੈਸਿਵ ਗਰੁੱਪ ਦੇ ਚੁਣੇ ਗਏ ਹਨ।

ਇਸ ਚੋਣ ਲਈ ਰਿਟਰਨਿੰਗ ਅਫ਼ਸਰ ਆਰ ਐਨ ਕੌਸ਼ਲ ਤੇ ਦੋ ਏ ਆਰ ਓਜ਼ ਡਾ ਹਰਭਜਨ ਸਿੰਘ ਬਾਠ ਤੇ ਏ ਐਸ ਬਿਲਿੰਗ ਦੁਆਰਾ ਐਲਾਨੇ ਗਏ ਨਤੀਜਿਆਂ ਅਨੁਸਾਰ ਪ੍ਰਧਾਨ ਗੁਡਵਿੱਲ ਗਰੁੱਪ ਦੇ ਡਾ ਸੁਖਦੀਪ ਸਿੰਘ ਸੁੱਖੀ ਬੋਪਾਰਾਏ ਚੁਣੇ ਗਏ। ਉਨ੍ਹਾਂ ਯੁਨਾਇਟਡ ਪ੍ਰੋਗਰੈਸਿਵ ਗਰੁੱਪ ਦੇ ਦੀਪਕ ਕੰਪਾਨੀ ਨੂੰ 169 ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੁਡਵਿੱਲ ਗਰੁੱਪ ਦੇ ਹੀ ਡਾ ਨੀਰਜ ਗੋਇਲ ਮੀਤ ਪ੍ਰਧਾਨ ਬਣੇ। ਉਨ੍ਹਾਂ ਐਮ ਐਮ ਸਿਆਲ ਨੂੰ 102 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਜੁਆਇੰਟ ਸਕੱਤਰ ਵੀ ਗੁਡਵਿੱਲ ਗਰੁੱਪ ਦਾ ਹੀ ਚੁਣਿਆ ਗਿਆ। ਇਸ ਗਰੁੱਪ ਦੇ ਡਾ ਸੰਜੇ ਬਾਂਸਲ ਨੇ ਰਾਹੁਲ ਮਹਿਤਾ ਨੂੰ 80 ਵੋਟਾਂ ਨਾਲ ਹਰਾਇਆ। ਯੁਨਾਇਟਡ ਪ੍ਰੋਗਰੈਸਿਵ ਗਰੁੱਪ ਦੇ ਹਰਪ੍ਰੀਤ ਸਿੰਘ ਸੰਧੂ (ਆਨਰੇਰੀ ਸਕੱਤਰ) ਤੇ ਏ ਪੀ ਗਰਗ (ਖ਼ਜ਼ਾਨਚੀ) ਜੇਤੂ ਰਹੇ। ਉਨ੍ਹਾਂ ਕ੍ਰਮਵਾਰ ਡਾ ਸੁਧੀਰ ਵਰਮਾ ਅਤੇ ਮੋਹਿਤ ਢੋਡੀ ਨੂੰ ਮਾਤ ਦਿੱਤੀ। ਡਾ ਵਰਮਾ 68 ਅਤੇ ਢੋਡੀ ਸਿਰਫ਼ 32 ਵੋਟਾਂ ਦੇ ਫਰਕ ਨਾਲ ਹਾਰੇ। 
ਚੁਣੇ ਗਏ ਐਗਜ਼ੈਕਟਿਵ ਮੈਂਬਰਾਂ ਵਿੱਚੋਂ ਪ੍ਰਦੀਪ ਕੁਮਾਰ ਸਿੰਗਲਾ ਨੇ ਸਭ ਤੋਂ ਵੱਧ 1038 ਵੋਟਾਂ ਹਾਸਲ ਕੀਤੀਆਂ। ਬਾਕੀ ਚੁਣੇ ਗਏ ਮੈਂਬਰਾਂ ਵਿੱਚ ਵਿਨੋਦ ਕੁਮਾਰ ਸ਼ਰਮਾ, ਡਾ ਅੰਸ਼ੂਮਨ ਖਰਬੰਦਾ, ਜਤਿਨ ਗੋਇਲ, ਜਤਿਨ ਮਿੱਤਲ, ਬਿਕਰਮਜੀਤ ਸਿੰਘ ਤੇ ਅਵਿਨਾਸ਼ ਗੁਪਤਾ ਸ਼ਾਮਲ ਹਨ। ਚੋਣ ਮਗਰੋਂ ਨਵੇਂ ਅਹੁਦੇਦਾਰਾਂ ਦਾ ਹਾਰਾਂ ਨਾਲ ਸਵਾਗਤ ਕੀਤਾ ਗਿਆ ਤੇ ਵਧਾਈਆਂ ਦਿੱਤੀਆਂ ਗਈਆਂ। ਚੁਣੀ ਗਈ ਤਮਾਮ ਟੀਮ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।