ਖਾਲਸਾ ਕਾਲਜ ਮਾਹਿਲਪੁਰ ਵਿੱਚ ਵਿਗਿਆਨ ਦਿਵਸ ਮੌਕੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ

ਮਾਹਿਲਪੁਰ, 1 ਮਾਰਚ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਾਇੰਸ ਵਿਭਾਗ ਵੱਲੋਂ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਸਰ ਸੀ ਵੀ ਰਮਨ ਦੀ ਯਾਦ ਵਿੱਚ ਮਨਾਏ ਜਾਂਦੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਇੰਡੀਅਨ ਅਕੈਡਮੀ ਆਫ ਸਾਇੰਸ (ਪਟਿਆਲਾ ਚੈਪਟਰ) ਦੇ ਸਹਿਯੋਗ ਨਾਲ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਵਿਦਿਆਰਥੀਆਂ ਵਿੱਚ ਵਿਗਿਆਨਕ ਚਿੰਤਨ ਨੂੰ ਪ੍ਰਫੁੱਲਿਤ ਕਰਨ ਸਬੰਧੀ ਵੱਖ ਵੱਖ ਸਿਰਜਣਾਤਮਿਕ ਮੁਕਾਬਲੇ ਕਰਵਾਏ ਗਏ।

 ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ 17 ਸਕੂਲਾਂ ਦੇ 350 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਰੋਹ ਮੌਕੇ ਕਾਲਜ ਵਰਗ ਵਿੱਚ ਇਸੇ ਸੰਸਥਾ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਇੰਜੀਨੀਅਰ ਚੰਦਰ ਸ਼ੇਖਰ ਮੈਨਨ, ਜਰਮਨੀ ਨੇ ਸ਼ਿਰਕਤ ਕੀਤੀ ਜਦਕਿ ਪੰਜਾਬ ਅਕੈਡਮੀ ਆਫ ਸਾਇੰਸਜ਼ ਦੇ ਸਕੱਤਰ ਪ੍ਰੋ ਐੱਨ ਆਰ ਧਾਮੀਵਾਲ ਅਤੇ ਅਗਜੈਕਟਿਵ ਮੈਂਬਰ ਡਾ ਨਿਰੰਜਨ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। 
ਸਮਾਰੋਹ ਮੌਕੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵੱਜੋਂ ਹਰ ਸਾਲ ਇਲਾਕੇ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਗਿਆਨ ਨਾਲ ਸਬੰਧਤ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਵਿਗਿਆਨਕ ਦ੍ਰਿਸ਼ਟੀ ਦੇ ਵੀ ਧਾਰਨੀ ਹੋ ਸਕਣ। ਮੁੱਖ ਮਹਿਮਾਨ ਇੰਜੀਨੀਅਰ ਚੰਦਰ ਸ਼ੇਖਰ ਮੈਨਨ ਨੇ ਪ੍ਰਬੰਧਕਾਂ ਨੂੰ ਅਜਿਹੇ ਕਾਰਜ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਸੰਸਥਾ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਕਾਲਜ ਵਰਗ ਵਿੱਚ ਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਸਬੰਧੀ ਪਾਵਰ ਪੁਆਂਇੰਟ ਪੇਸ਼ਕਾਰੀ ਵਿੱਚ ਵਿਦਿਆਰਥਣ ਕੋਮਲ, ਲੇਖ ਸਿਰਜਣ ਮੁਕਾਬਲੇ ਵਿੱਚ ਨਵਜੋਤ, ਪੋਸਟਰ ਮੇਕਿੰਗ ਵਿੱਚ ਸੰਚਿਤਾ, ਰੰਗੋਲੀ ਵਿੱਚ ਆਂਚਲ ਨੇ ਅੱਵਲ ਸਥਾਨ ਹਾਸਿਲ ਕੀਤੇ। 
ਸਮਾਰੋਹ ਮੌਕੇ ਸਕੂਲ ਵਰਗ ਵਿੱਚ ਪਾਵਰ ਪੁਆਂਇੰਟ ਪੇਸ਼ਕਾਰੀ ਵਿੱਚ ਅਮਰਜੋਤ ਕੌਰ, ਲੇਖ ਸਿਰਜਣ ਵਿੱਚ ਸ਼ਿ੍ਰਸ਼ਟੀ, ਪੋਸਟਰ ਪੇਸ਼ਕਾਰੀ ਵਿੱਚ ਪਰਮਪ੍ਰੀਤ ਕੌਰ, ਪੋਸਟਰ ਮੇਕਿੰਗ ਵਿੱਚ ਰਮਨਪ੍ਰੀਤ ਕੌਰ ਅਤੇ ਰੰਗੋਲੀ ਵਿੱਚ ਕਿਰਨਦੀਪ ਕੌਰ ਨੇ ਅੱਵਲ ਸਥਾਨ ਪ੍ਰਾਪਤ ਕੀਤੇ।   ਸਮਾਰੋਹ ਦੇ ਕਨਵੀਨਰ ਡਾ ਵਿਕਰਾਂਤ ਰਾਣਾ ਅਤੇ ਕੋ ਕਨਵੀਨਰ ਡਾ ਆਰਤੀ ਸ਼ਰਮਾ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਅਹੁਦੇਦਾਰ ਵੀਰਇੰਦਰ ਸ਼ਰਮਾ, ਉੱਪ ਪਿ੍ਰੰਸੀਪਲ ਅਰਾਧਨਾ ਦੁੱਗਲ, ਸੇਵਾ ਮੁਕਤ ਪ੍ਰੋ ਸਰਵਣ ਸਿੰਘ, ਪ੍ਰੋ ਗੁਰਪ੍ਰੀਤ ਕੌਰ, ਡਾ ਪ੍ਰਤਿਭਾ ਚੌਹਾਨ, ਪ੍ਰੋ ਨਵਦੀਪ ਕੌਰ, ਪ੍ਰੋ ਸੁਖਵਿੰਦਰ ਕੌਰ ਸਮੇਤ ਸਾਇੰਸ ਵਿਭਾਗ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।