ਸਟਾਰਟ-ਅਪ ਗ੍ਰੈਂਡ ਚੈਲੇਂਜ - 2024 ਮੁਕਾਬਲੇ ਵਿਚ ਪ੍ਰਤੀਭਾਗੀਆਂ ਨੇ ਪ੍ਰਾਪਤ ਕੀਤੇ ਵੱਡੇ ਨਗਦ ਇਨਾਮ

ਲੁਧਿਆਣਾ 28 ਜੂਨ 2024:- ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਦੋ ਰੋਜ਼ਾ ਸਟਾਰਟ-ਅਪ ਗ੍ਰੈਂਡ ਚੈਲੇਂਜ - 2024 ਮੁਕਾਬਲਾ ਅੱਜ ਸੰਪੂਰਨ ਹੋ ਗਿਆ। ਲਾਈਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਦੇ ਨਿਰਦੇਸ਼ਕ ਅਤੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਇਹ ਮੁਕਾਬਲਾ ਬਹੁਤ ਸਫ਼ਲ ਰਿਹਾ ਅਤੇ ਨੌਜਵਾਨਾਂ ਨੇ ਬਹੁਤ ਹੀ ਉਤਸਾਹ ਨਾਲ ਇਸ ਵਿਚ ਹਿੱਸਾ ਲਿਆ।

ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾ ਮੁਕਾਬਲੇ ਨੂੰ ਦੋ ਹਿੱਸਿਆਂ ਵਿਚ ਰੱਖਿਆ ਗਿਆ ਸੀ। ਇਕ ਹਿੱਸਾ ਮਾਹਿਰਾਂ ਦੇ ਭਾਸ਼ਣਾਂ ਦਾ ਸੀ ਅਤੇ ਦੂਸਰੇ ਹਿੱਸੇ ਵਿਚ ਵੱਖੋ-ਵੱਖਰੇ ਪ੍ਰਤੀਭਾਗੀਆਂ ਦੀਆਂ ਵਿਚਾਰ ਯੋਜਨਾਵਾਂ ਦਾ ਪ੍ਰਦਰਸ਼ਨ ਸੀ। ਮਾਹਿਰ ਭਾਸ਼ਣਾਂ ਵਿਚ ਡਾ. ਐਲਿਕਸ ਹੇਡਨ, ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ, ਈ ਕੇ ਰਾਧਾਕ੍ਰਿਸ਼ਨਨ, ਐਮ ਜੀ ਯੂਨੀਵਰਸਿਟੀ, ਕੋਟਾਯਮ, ਮਿਸ ਅਨੀਮਾ ਮਿਸ਼ਰਾ, ਇਕਾਰਾ ਫਾਇਨੈਂਸ਼ੀਅਲਜ਼, ਡਾ. ਰਮਨਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਸ਼੍ਰੀ ਰਜਨੀਸ਼ ਤੁਲੀ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਸ਼੍ਰੀ ਸਾਹਿਲ ਮੱਕੜ, ਪੰਜਾਬ ਏਂਜਲਜ਼ ਨੈਟਵਰਕ ਅਤੇ ਡਾ. ਮੁਨੀਸ਼ ਜਿੰਦਲ ਨੇ ਸਟਾਰਟ-ਅਪ ਅਤੇ ਉਦਮੀਪਨ ਸੰਬੰਧੀ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਮੁਹਾਰਤ ਭਾਸ਼ਣ ਦਿੱਤੇ।
ਵਿਚਾਰ ਯੋਜਨਾਵਾਂ ਪ੍ਰਦਰਸ਼ਨੀ ਸੈਸ਼ਨ ਵਿਚ ਤਿੰਨ ਬਿਹਤਰੀਨ ਵਿਦਿਆਰਥੀ ਉਦਮੀਆਂ ਦੇ ਵਿਚਾਰਾਂ ਨੂੰ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ ਪਸ਼ੂਧਨ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਨਿਵੇਕਲੇ ਵਿਚਾਰ ਲਿਆ ਕੇ ਸਮੱਸਿਆਵਾਂ ਨੂੰ ਹੱਲ ਕਰਨ ਸੰਬੰਧੀ ਪਹਿਲਾ ਦੂਜਾ ਤੇ ਤੀਸਰਾ ਇਨਾਮ ਦਿੱਤਾ ਗਿਆ। ਪਹਿਲੇ ਸਥਾਨ ’ਤੇ ਸ਼੍ਰੀ ਜਸਪ੍ਰੀਤ ਸਿੰਘ ਸੰਧੂ ਨੂੰ 51000 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਦੂਸਰੇ ਸਥਾਨ ’ਤੇ ਸ਼੍ਰੀ ਅਦਿਤਯਾ ਤਿਆਗੀ ਨੂੰ 31000 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਤੀਸਰੇ ਸਥਾਨ ’ਤੇ ਰਹਿਣ ਵਾਲੇ ਸ਼੍ਰੀ ਵੈਦਯਾਨਾਥ ਬੋਬੀਲੀ ਨੂੰ 21000 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਡਾ. ਰਾਮ ਸਰਨ ਸੇਠੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਇਕ ਨਿਵੇਕਲੇ ਉਪਰਾਲੇ ਤਹਿਤ ਇਹ ਮੁਕਾਬਲਾ ਕਰਵਾਇਆ ਹੈ।