ਜ਼ਮੀਨ ਦੀ ਨਿਸ਼ਾਨਦੇਹੀ ਲਈ 7 ਹਜ਼ਾਰ ਰੁਪਏ 25 ਏਕੜ ਤੱਕ ਤੇ 25 ਏਕੜ ਤੋਂ ਵੱਧ ਲਈ 300 ਰੁਪਏ ਪ੍ਰਤੀ ਏਕੜ ਫੀਸ ਕੀਤੀ ਗਈ ਹੈ ਤੈਅ

ਨਵਾਂਸ਼ਹਿਰ - ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਮ ਜਨਤਾ ਦੇ ਆਰਥਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਕੀਤਾ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਕੋਈ ਵੀ ਮਸ਼ੀਨ ਆਪਰੇਟਰ ਨਿਸ਼ਾਨਦੇਹੀ ਲਈ ਆਮ ਜਨਤਾ ਪਾਸੋਂ 7 ਹਜ਼ਾਰ ਰੁਪਏ 25 ਏਕੜ ਤੱਕ (ਇੱਕ ਟੱਕ ਜਾਂ ਨੇੜੇ ਲੱਗਦੀ ਜ਼ਮੀਨ) ਅਤੇ 25 ਏਕੜ ਤੋਂ ਜ਼ਿਆਦਾ ਰਕਬੇ ਦੀ ਨਿਸ਼ਾਨਦੇਹੀ ਲਈ 300 ਰੁਪਏ ਪ੍ਰਤੀ ਏਕੜ ਫੀਸ ਵਸੂਲ ਸਕਦਾ ਹੈ, ਉਕਤ ਰੇਟ ਆਮ ਸਰਵੇ ਅਤੇ ਨਿਸ਼ਾਨਦੇਹੀ ਕਰ ਰਹੇ ਮਸ਼ੀਨ ਆਪਰੇਟਰਾਂ ਨਾਲ ਵਿਚਾਰ ਕਰਨ ਉਪਰੰਤ ਫਿਕਸ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਟਾਂ ਤੇ ਡੀਜੀਪੀਐਸ ਮਸ਼ੀਨ ਰਾਹੀਂ ਨਿਸ਼ਾਨਦੇਹੀ ਦੀਆਂ ਸੇਵਾਵਾਂ ਦੇਣ ਲਈ ਜਨਰਲ ਹੋਮ ਸਰਵਿਸਸ ਪ੍ਰਾਈਵੇਟ ਲਿਮਿਟਡ, ਪਲਾਟ ਨੰਬਰ 41 ਇੰਡਸਟਰੀਅਲ ਏਰੀਆ ਫੇਸ9 ਐਸਏ ਐਸ ਨਗਰ ਮੋਹਾਲੀ ਪੰਜਾਬ ਅਤੇ ਐਸਜੀ ਅਤੇ ਐਸੋਸੀਏਟਸ, ਐਸਸੀਓ 4 ਨਿਊ ਸਨੀ ਇਨਕਲੇਵ ਸਾਹਿਬਜਾਦਾ ਅਜੀਤ ਸਿੰਘ ਨਗਰ ਪੰਜਾਬ ਵਲੋਂ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਸ਼ਾਨਦੇਹੀ ਦੀ ਅਹਿਮ ਸਰਵਿਸ ਲਈ ਆਮ ਜਨਤਾ ਨੂੰ ਡੀਜੀਪੀਐਸ ਮਸ਼ੀਨ ਰਾਹੀਂ ਨਿਸ਼ਾਨਦੇਹੀ ਕਰਵਾਉਣ ਲਈ ਆਪਣੇ ਪੱਧਰ ਤੇ ਮਸ਼ੀਨ ਦਾ ਇੰਤਜਾਮ ਕਰਨਾ ਪੈਂਦਾ ਹੈ, ਜਿਸ ਕਾਰਨ ਮਸ਼ੀਨ ਆਪਰੇਟਰਾਂ ਵਲੋਂ ਮਨਮਰਜੀ ਦੇ ਰੇਟ ਉਗਰਾਹੇ ਜਾਂਦੇ ਹਨ। ਇਸ ਨਾਲ ਜਿਥੇ ਆਮ ਜਨਤਾ ਦਾ ਆਰਥਿਕ ਸੋਸ਼ਣ ਹੋ ਰਿਹਾ ਹੈ, ਉਥੇ ਪੰਜਾਬ ਸਕਰਾਰ ਦਾ ਅਕਸ ਵੀ ਖਰਾਬ ਹੁੰਦਾ ਹੈ। ਉਨ੍ਹਾਂ ਉਕਤ ਰੇਟਾਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਕਾਨੂੰਗੋਆ ਨੂੰ ਹਦਾਇਤ ਕੀਤੀ।