ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਦੀ ਦਿਲਚਸਪੀ ਦਾ ਟੁਟਿਆ ਰਿਕਾਰਡ।

ਮਾਨਯੋਗ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ 'ਮਾਪੇ ਅਧਿਆਪਕ' ਮਿਲਣੀ ਕਰਵਾਈ ਗਈ। ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਮਾਪਿਆਂ ਦੀ ਰਿਕਾਰਡ ਤੋੜ ਦਿਲਚਸਪੀ ਰਹੀ।

ਮਾਨਯੋਗ ਸਿਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ 'ਮਾਪੇ ਅਧਿਆਪਕ' ਮਿਲਣੀ ਕਰਵਾਈ ਗਈ। ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਮਾਪਿਆਂ ਦੀ ਰਿਕਾਰਡ ਤੋੜ ਦਿਲਚਸਪੀ ਰਹੀ। ਇਥੇ ਜ਼ਿਕਰਯੋਗ ਹੈ ਕਿ ਸਸਸਸ ਹਾਜੀਪੁਰ ਵਿਖੇ ਸਾਇਂਸ ਵਿਸ਼ੇ ਦੇ ਗਿਆਰਵੀ, ਬਾਰਵੀਂ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਲ੍ਹੇ-ਹੁਸਿਆਰਪੁਰ ਵਿਚੋ ਸਭ ਤੋਂ ਵੱਧ ਹੈ। ਇੱਥੇ ਸਾਇਂਸ, ਆਰਟਸ, ਕਮਰਸ ਅਤੇ ਵੋਕੇਸ਼ਨਲ ਸਟਰੀਮ ਵਿਚ ਰਿਕਾਰਡ ਤੋੜ ਵਿਦਿਆਰਥੀ ਪੜ੍ਹਦੇ ਹਨ। ਇਸ ਦਾ ਸਿਹਰਾ ਮਾਨਯੋਗ ਪਿ੍ਸੀਪਲ ਸ੍ਰੀ ਸੰਜੀਵ ਕੁਮਾਰ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਇਹ ਸਕੂਲ ਆਸ ਪਾਸ ਦੇ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਸ਼ਾਲਾ ਇਹ ਸਕੂਲ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰੇ।