ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਮੀਟਿੰਗ ਕੀਤੀ

ਐਸ ਏ ਐਸ ਨਗਰ, 13 ਮਈ- ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਮੁਹਾਲੀ ਦੀ ਇੱਕ ਮੀਟਿੰਗ ਹਲਕਾ ਮੁਹਾਲੀ ਦੇ ਪਿੰਡ ਕੁਰੜੀ ਵਿੱਚ ਜ਼ਿਲ੍ਹਾ ਚੇਅਰਮੈਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ।

ਮੀਟਿੰਗ ਦੌਰਾਨ ਪਿੰਡ ਦੇ ਮੋਹਤਵਰ ਵਿਅਕਤੀਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਵੱਡੀ ਗਿਣਤੀ ਬੀਬੀਆਂ ਭੈਣਾਂ ਹਾਜ਼ਰ ਰਹੀਆਂ। ਇਸ ਮੌਕੇ ਹਰਨੇਕ ਤੋਂ ਇਲਾਵਾ ਚਾਚਾ ਚੰਮਨ ਲਾਲ, ਜਸਪਾਲ ਸਿੰਘ ਸਮਾਜ ਸੇਵੀ ਕੁਰੜੀ, ਕੁਲਦੀਪ ਸਿੰਘ ਕੁਰੜੀ, ਸੋਹਣ ਸਿੰਘ ਕੁਰੜੀ, ਬਲਵਿੰਦਰ ਸਿੰਘ ਕੁਰੜੀ, ਸਰਬਜੀਤ ਸੁਖਾਲਾ ਬਠਲਾਣਾ, ਰਾਜਵੀਰ ਸਿੰਘ, ਸੰਜੇ ਠਾਕਰ, ਹਰਬੰਸ ਸਿੰਘ ਸੋਹਾਣਾ, ਸੁੱਖਾ ਤੇ ਹੋਰ ਆਗੂ ਮੌਜੂਦ ਰਹੇ।