ਕੋਟਲਾ ਸੁਲਤਾਨ ਸਿੰਘ ਵਿਖੇ ਮੁਹੰਮਦ ਰਫ਼ੀ ਸਾਹਿਬ ਦੀ ਯਾਦਗਾਰ ਉਸਾਰਨ ਦੀ ਕੀਤੀ ਮੰਗ

ਪਟਿਆਲਾ, 10 ਦਸੰਬਰ - ਮਹਾਨ ਗਾਇਕ ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੇ 99ਵੇਂ ਜਨਮ ਦਿਨ ਦੇ ਸਬੰਧ ਵਿੱਚ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ (ਆਰ.ਸੀ.ਡਬਲਿਊ.ਸੀ.) ਪਟਿਆਲਾ ਨੇ ਰਾਇਲ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਪਟਿਆਲਾ ਨਾਲ ਰਲਕੇ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ 35 ਤੋਂ ਵੱਧ ਸੁਰੀਲੇ ਗਾਇਕ ਕਲਾਕਾਰਾਂ ਨੇ ਰਫ਼ੀ ਸਾਹਿਬ ਦੁਆਰਾ ਗਾਏ ਗਏ ਸਦਾਬਹਾਰ ਗੀਤਾਂ ਨੂੰ ਬਹੁਤ ਪੁਖ਼ਤਗੀ ਨਾਲ ਗਾਇਆ ਤੇ ਭਰਪੂਰ ਦਾਦ ਖੱਟੀ।

ਪਟਿਆਲਾ, 10 ਦਸੰਬਰ - ਮਹਾਨ ਗਾਇਕ ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੇ 99ਵੇਂ ਜਨਮ ਦਿਨ ਦੇ ਸਬੰਧ ਵਿੱਚ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ (ਆਰ.ਸੀ.ਡਬਲਿਊ.ਸੀ.) ਪਟਿਆਲਾ ਨੇ ਰਾਇਲ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਪਟਿਆਲਾ ਨਾਲ ਰਲਕੇ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ 35 ਤੋਂ ਵੱਧ ਸੁਰੀਲੇ ਗਾਇਕ ਕਲਾਕਾਰਾਂ ਨੇ ਰਫ਼ੀ ਸਾਹਿਬ ਦੁਆਰਾ ਗਾਏ ਗਏ ਸਦਾਬਹਾਰ ਗੀਤਾਂ ਨੂੰ ਬਹੁਤ ਪੁਖ਼ਤਗੀ ਨਾਲ ਗਾਇਆ ਤੇ ਭਰਪੂਰ ਦਾਦ ਖੱਟੀ। ਇਸ ਦਿਲਕਸ਼ ਸ਼ਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਨ ਪਰ ਕਿਸੇ ਵਿਸ਼ੇਸ਼ ਰੁਝੇਵੇਂ ਕਾਰਨ ਉਹ ਪਹੁੰਚ ਨਾ ਸਕੇ, ਉਨ੍ਹਾਂ ਆਪਣੇ ਭਰਾ ਹਰਜਿੰਦਰ ਸਿੰਘ ਮਿੰਟੂ ਨੂੰ ਉਚੇਚੇ ਤੌਰ 'ਤੇ ਇਸ ਪ੍ਰੋਗਰਾਮ ਵਿੱਚ ਭੇਜਿਆ। ਪ੍ਰਧਾਨਗੀ ਰਿਟਾਇਰਡ ਆਈ.ਏ.ਐਸ. ਅਧਿਕਾਰੀ ਤੇ ਮੁਹੰਮਦ ਰਫ਼ੀ ਸਾਹਿਬ ਦੇ ਮੁਰੀਦ ਜੀ. ਐਸ.ਗਰੇਵਾਲ ਨੇ ਕੀਤੀ, ਜਿਨ੍ਹਾਂ ਕੇਕ ਕੱਟ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਿਨ੍ਹਾਂ ਕਲਾਕਾਰਾਂ ਨੇ ਸੋਲੋ ਤੇ ਡਿਊਟ ਗੀਤ ਪੇਸ਼ ਕੀਤੇ ਉਨ੍ਹਾਂ ਵਿੱਚ ਆਰ. ਸੀ. ਡਬਲਿਊ. ਸੀ. ਦੇ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਤੇ ਰਾਇਲ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਰਿੰਦਰ ਸਿੰਘ ਖੁਰਲ ਸ਼ਾਮਲ ਸਨ। ਇਸਤੋਂ ਇਲਾਵਾ ਕੈਲਾਸ਼ ਅਟਵਾਲ, ਅਭਿਜੀਤ, ਲਲਿਤ ਛਾਬੜਾ, ਡਾ. ਬ੍ਰਜੇਸ਼ ਮੋਦੀ, ਪ੍ਰਵੀਨ ਸਿੰਘ, ਅਸ਼ਵਨੀ ਮਹਿਤਾ, ਕੁਲਦੀਪ ਗਰੋਵਰ, ਗੌਤਮ ਬੱਗਾ, ਵਿਕਰਮਜੀਤ ਸੰਧੂ, ਰਣਦੀਪ ਕੌਰ ਤੇ ਉੱਜਵਲ ਅਰੋੜਾ, ਰਸਦੀਪ ਖੈਰਾ, ਅੰਮ੍ਰਿਤਾ ਸਿੰਘ, ਪੂਨਮ ਡੋਗਰਾ, ਪਰਵਿੰਦਰ ਕੌਰ ਖੁਰਲ, ਪ੍ਰੇਮ ਸੇਠੀ, ਅਰਵਿੰਦਰ ਕੌਰ, ਅਤੇ ਗੁਲਸ਼ਨ ਤੇ ਮਾਨਿਆ ਸ਼ਰਮਾ, ਪ੍ਰੀਤੀ ਗੁਪਤਾ, ਸੁਰਿੰਦਰ ਸਿੰਘ, ਰਮਨਦੀਪ ਕੌਰ, ਪੂਨਮ ਡੋਗਰਾ, ਰਵਿੰਦਰ ਸਿੰਘ, ਰਾਜੀਵ ਵਰਮਾ, ਰੋਹਿਤ ਸ਼ੁਕਲਾ, ਪਵਨ ਤੇ ਸੁਨੀਤਾ ਕਾਲੀਆ, ਸ਼ੁਭਾਂਗਨੀ ਤੇ ਲਖਬੀਰ ਸਿੰਘ ਨੇ ਵੀ ਵਧੀਆ ਢੰਗ ਨਾਲ ਆਪੋ ਆਪਣੇ ਗੀਤ ਪੇਸ਼ ਕੀਤੇ। ਇਸ ਮੌਕੇ ਪਰਮਜੀਤ ਸਿੰਘ ਪਰਵਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਹੰਮਦ ਰਫ਼ੀ ਸਾਹਿਬ ਦੇ ਜਨਮ ਸਥਾਨ ਪਿੰਡ ਕੋਟਲਾ ਸੁਲਤਾਨ ਸਿੰਘ (ਮਜੀਠਾ-ਅੰਮ੍ਰਿਤਸਰ ਨੇੜੇ) ਵਿਖੇ ਮਹਾਨ ਗਾਇਕ ਦੀ ਯਾਦ ਵਿੱਚ ਸ਼ਾਨਦਾਰ ਯਾਦਗਾਰ ਉਸਾਰੀ ਜਾਵੇ ਅਤੇ ਉਨ੍ਹਾਂ ਨੂੰ "ਪੰਜਾਬ ਦੇ ਅਨਮੋਲ ਰਤਨ" ਐਵਾਰਡ ਨਾਲ ਨਵਾਜ਼ਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਗਲੇ ਸਾਲ (24 ਦਸੰਬਰ 2024) ਮੁਹੰਮਦ ਰਫ਼ੀ ਸਾਹਿਬ ਦੀ ਜਨਮ ਸ਼ਤਾਬਦੀ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਪੰਜਾਬ ਸਰਕਾਰ ਆਰ.ਸੀ.ਡਬਲਿਊ.ਸੀ. ਦੀ ਖੁਲਦਿਲੀ ਨਾਲ ਮਦਦ ਕਰੇ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਤੇ ਜੀ.ਐਸ. ਗਰੇਵਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ। ਅੰਮ੍ਰਿਤਾ ਸਿੰਘ ਨੇ ਮੰਚ ਸੰਚਾਲਕਾ ਦੀ ਭੂਮਿਕਾ ਬਾਖ਼ੂਬੀ ਨਿਭਾਈ। ਸੰਗੀਤਕ ਸ਼ਾਮ ਦਾ ਅਨੰਦ ਮਾਣਨ ਵਾਲੀਆਂ ਹੋਰਨਾਂ ਸ਼ਖ਼ਸੀਅਤਾਂ ਵਿੱਚ ਸਮਾਣਾ ਦੇ ਐਮ.ਸੀ. ਸੰਦੀਪ ਲੂੰਬਾ, ਸਚਿਨ ਲੂੰਬਾ, ਲੋਕੇਸ਼ ਪਾਸੀ, ਹੋਟਲ ਬੌਂਬੇ ਰੈਜ਼ੀਡੈਂਸੀ ਦੇ ਐਮ.ਡੀ. ਰਾਜੀਵ ਬਾਂਸਲ, ਇੰਜੀ: ਜੋਤਿੰਦਰ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਡਾ.(ਸ਼੍ਰੀਮਤੀ) ਐੱਚ.ਕੇ.ਪਰਵਾਨਾ, ਮਾਧੋ ਲਾਲ, ਚੇਅਰਮੈਨ ਅਮਰੀਕ ਸਿੰਘ ਭੁੱਲਰ, "ਪੁੱਡਾ" ਦੇ ਨਿਗਰਾਨ ਇੰਜੀਨੀਅਰ ਡੀ.ਕੇ. ਜਿੰਦਲ, ਪੈਪਸੀ ਦੇ ਮੈਨੇਜਰ ਨਵਨੀਤ ਸਿੰਘ, ਗੁਰਮੀਤ ਸਿੰਘ ਧੀਮਾਨ, ਜਗਜੀਤ ਸਿੰਘ ਮਠਾੜੂ, ਨਰਿੰਦਰ ਅਰੋੜਾ, ਮੁਕੇਸ਼ ਬੱਤਾ, ਅਜੇ ਮਿੱਤਲ ਤੇ ਬਾਵਾ ਸਿੰਘ ਸ਼ਾਮਲ ਸਨ।