ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਵਲੋਂ ਫੋਟੋ ਪ੍ਰਦਰਸ਼ਨੀ ਦਾ ਆਯੋਜਨ

ਚੰਡੀਗੜ੍ਹ, 9 ਦਸੰਬਰ - 1991 ਵਿੱਚ ਸਥਾਪਿਤ ਟ੍ਰਾਈਸਿਟੀ ਦੇ ਫੋਟੋ ਕਲਾਕਾਰਾਂ ਦੀ ਸਭ ਤੋਂ ਪੁਰਾਣੀ ਜੱਥੇਬੰਦੀ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਵਲੋਂ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿੱਚ ਲਗਾਈ ਗਈ ਤਿੰਨ ਦਿਨਾਂ ਫੋਟੋ ਪ੍ਰਦਰਸ਼ਨੀ ‘ਫੋਟੋ 2023’ ਵਿੱਚ ਸੋਸਾਇਟੀ ਦੇ 23 ਮੈਂਬਰਾਂ ਦੀਆਂ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ। ਫੋਟੋ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਚੰਡੀਗੜ੍ਹ ਪਰੈਸ ਕਲੱਬ ਦੇ ਪ੍ਰਧਾਨ ਸ੍ਰੀ ਸੌਰਵ ਦੁੱਗਲ ਵਲੋਂ ਕੀਤਾ ਗਿਆ। 8 ਦਸੰਬਰ ਨੂੰ ਆਰੰਭ ਹੋਈ ਇਹ ਪ੍ਰਦਰਸ਼ਨੀ 10 ਦਸੰਬਰ ਤਕ ਜਾਰੀ ਰਹੇਗੀ। ਉਦਘਾਟਨ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

ਸੁਸਾਇਟੀ ਦੇ ਪ੍ਰਧਾਨ ਸੀ ਦਿਨੇਸ਼ ਵਰਮਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਸਾਲ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਪ੍ਰਦਰਸ਼ਨੀ ਵਿੱਚ ਹਰ ਮੈਂਬਰ ਵਲੋਂ ਇੱਕ ਤੋਂ ਵੱਧ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜਿਹੜੀਆਂ ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਹਨ। ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਨੂੰ ਮੁੱਖ ਤੌਰ ਤੇ ਓਮਾਰਾ ਫਾਈਨ ਜਵੈਲਰੀ ਵਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਜਨਤਾ ਲੈਂਡ ਪ੍ਰਮੋਟਰ ਲਿਮਟਿਡ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਸੁਸਾਇਟੀ ਦੇ ਸਰਪ੍ਰਸਤ ਡਾ. ਐਸ ਐਸ ਭਮਰਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਮੇਂ ਸਮੇਂ ਤੇ ਫੋਟੋਗ੍ਰਾਫੀ ਕਲਾ ਨਾਲ ਜੁੜੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜਿਸਦੇ ਤਹਿਤ ਵਰਕਸ਼ਾਪਾਂ, ਪ੍ਰਤੀਯੋਗਤਾਵਾਂ, ਲੈਕਚਰ, ਪ੍ਰਤੀਯੋਗਤਾਵਾਂ, ਪੋਰਟਫੋਲੀਓ ਸ਼ੋਅ, ਸੈਰ-ਸਪਾਟਾ ਅਤੇ ਫੋਟੋ ਵਾਕ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।