ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਾਹਿਲਪੁਰ, - (25 ਨਵੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮਸ਼ਾਲਾ ਮਾਹਿਲਪੁਰ ਵਲੋਂ ਅੱਜ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਸਜਾਇਆ ਗਿਆ।

ਮਾਹਿਲਪੁਰ, - (25 ਨਵੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮਸ਼ਾਲਾ ਮਾਹਿਲਪੁਰ ਵਲੋਂ ਅੱਜ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਅਸਥਾਨਾ, ਮਹੱਲਿਆਂ ਅਤੇ ਪੂਰੇ ਮਾਹਿਲਪੁਰ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਦੇਰ ਸ਼ਾਮ ਨੂੰ ਗੁਰਦੁਆਰਾ ਧਰਮਸ਼ਾਲਾ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਥਾਵਾਂ ਤੇ ਸ਼ਰਧਾਲੂਆਂ ਵੱਲੋਂ ਚਾਹ- ਪਕੌੜੇ ਅਤੇ ਫਲ ਫਰੂਟ ਦਾ ਇੰਤਜਾਮ ਕੀਤਾ ਗਿਆl ਇਸ ਨਗਰ ਕੀਰਤਨ ’ਚ ਭਾਈ ਕਸ਼ਮੀਰ ਸਿੰਘ ਬਿਜਲੀ ਬੋਰਡ, ਬੀਬੀ ਤਜਿੰਦਰ ਕੌਰ ਸਨੀ ਅਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਪ੍ਰੋ. ਅਪਿੰਦਰ ਸਿੰਘ, ਜਗਦੀਪ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ , ਪਿ੍ਰੰ. ਸੁਰਿੰਦਰਪਾਲ ਸਿੰਘ ਪ੍ਰਦੇਸੀ, ਬੀਬੀ ਜਸਪ੍ਰੀਤ ਕੌਰ ਬੁੰਗਾ ਸਾਹਿਬ, ਕੌਸਲਰ ਜਸਵੰਤ ਸਿੰਘ ਸੀਹਰਾ, ਗੁਰਪ੍ਰੀਤ ਸਿੰਘ ਬੈਸ, ਸੁਖਵੰਤ ਸਿੰਘ ਸੁੱਖਾ, ਹਰਪ੍ਰੀਤ ਸਿੰਘ ਬੈਂਸ, ਸਤਵੰਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ ਦਿੱਲੀ, ਸਤਿੰਦਰਦੀਪ ਕੌਰ ਢਿੱਲੋਂ, ਮੈਨੇਜਰ ਸਵਰਨ ਸਿੰਘ, ਖੁਸ਼ਵੰਤ ਸਿੰਘ ਬੈਂਸ, ਕਸਮੀਰ ਸਿੰਘ ਮੰਡੀ ਵਾਲੇ, ਖੁਸ਼ਵੰਤ ਸਿੰਘ ਬੈਂਸ, ਸਰਬ ਦਿਆਲ ਸਿੰਘ ਰਾਜਾ, ਜਸਵੀਰ ਸਿੰਘ ਜੰਡੋਲੀ, ਅਮਨਦੀਪ ਸਿੰਘ ਬੈਂਸ, ਸਤਨਾਮ ਸਿੰਘ ਢਿੱਲੋ, ਇੰਦਰਜੀਤ ਸਿੰਘ, ਗ੍ਰੰਥੀ ਸੁਖਵੀਰ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਭਾਈ ਜੁਗਿੰਦਰ ਸਿੰਘ ,ਗਿਆਨੀ ਸੁਰਜੀਤ ਸਿੰਘ, ਮ. ਮਲਕੀਤ ਸਿੰਘ, ਜਗਜੀਤ ਸਿੰਘ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ। ਕਮੇਟੀ ਪ੍ਰਧਾਨ ਪ੍ਰੋ. ਅਪਿੰਦਰ ਸਿੰਘ ਮਾਹਲਪੁਰੀ ਨੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਪ੍ਰਭੂ ਦੇ ਲੜ ਲੱਗਣ, ਕੁਦਰਤ ਦੇ ਵਰਤਾਰਿਆਂ ਨੂੰ ਸਮਝਣ ਲਈ ਰੋਜ਼ਾਨਾ ਨਾਮ ਸਿਮਰਨ ਦਾ ਅਭਿਆਸ ਕਰਨ, ਹਰ ਤਰਾਂ ਦੇ ਨਸ਼ਿਆਂ ਦਾ ਤਿਆਗ ਕਰਨ, ਦੁਖਿਆਰੇ ਲੋਕਾਂ ਲਈ ਹਾਂਅ ਦਾ ਨਾਅਰਾ ਮਾਰਨ, ਔਰਤ ਜਾਤੀ ਦਾ ਸਤਿਕਾਰ ਕਰਨ, ਵਹਿਮਾ- ਭਰਮਾਂ ਅੰਧ ਵਿਸ਼ਵਾਸਾਂ ਵਿਰੁੱਧ ਆਵਾਜ਼ ਉਠਾਉਣ ਤੇ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੱਤਾ ਹੈl ਜਿਸ ਉੱਤੇ ਚੱਲ ਕੇ ਹਰ ਵਿਅਕਤੀ ਆਪਣਾ ਜੀਵਨ ਸੁਖਮਈ ਤੇ ਸ਼ਾਂਤਮਈ ਬਣਾ ਸਕਦਾ ਹੈl