ਅੰਬਾਲਾ ਕੈਂਟ ਇੰਡਸਟ੍ਰਿਅਲ ਏਰਿਆ ਵਿੱਚ ਸਥਾਈ ਪਾਣੀ ਨਿਕਾਸੀ ਤਹਿਤ 50 ਕਰੋੜ ਦੀ ਪਰਿਯੋਜਨਾ- ਵਿਜ

ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਇੰਡਸਟ੍ਰਿਅਲ ਏਰਿਆ ਵਿੱਚ ਸਥਾਈ ਤੌਰ 'ਤੇ ਪਾਣੀ ਨਿਕਾਸੀ ਲਈ ਵਾਟਰ ਡਿਸਪੋਜਲ ਟੈਂਕ ਬਣਾਏ ਜਾਣਗੇ ਅਤੇ ਵੱਡੀ ਪਾਇਪਲਾਇਨ ਅਤੇ ਹਾਈਪਾਰਵ ਪੰਪ ਲਗਾਏ ਜਾਣਗੇ ਤਾਂ ਜੋ ਪਾਣੀ ਨੂੰ ਟਾਂਗਰੀ ਨਦੀਂ ਵਿੱਚ ਪਾਇਆ ਜਾ ਸਕੇ। ਇਸ ਕੰਮ 'ਤੇ ਲਗਭਗ 50 ਕਰੋੜ ਰੁਪਏ ਖਰਚ ਹੋਣਗੇ ਅਤੇ ਇਸ ਦੇ ਲਈ ਜਨਸਿਹਤ ਵਿਭਾਗ ਤੇ ਐਚਐਸਆਈਆਈਡੀਸੀ ਦੇ ਅਧਿਕਾਰੀਆਂ ਨੂੰ ਵਿਸਤਾਰ ਪਰਿਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਸ੍ਰੀ ਵਿਜ ਨੇ ਮੰਗਲਵਾਰ ਨੂੰ ਅੰਬਾਲਾ ਕੈਂਟ ਦੇ ਇੰਡਸਟ੍ਰਿਅਲ ਏਰਿਆ ਵਿੱਚ ਪਾਣੀ ਦੇ ਨਿਕਾਸੀ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇੱਥੋਂ ਜਲਦੀ ਤੋਂ ਜਲਦੀ ਪਾਣੀ ਨਿਕਾਸੀ ਹੋਵੇ। ਉਨ੍ਹਾਂ ਨੇ ਦਸਿਆ ਕਿ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਕੱਲ ਸ਼ਾਮ ਤੱਕ ਪੂਰਾ ਪਾਣੀ ਨਿਕਲ ਜਾਵੇਗਾ।
          ਕਾਰੋਬਾਰੀਆਂ ਦੀ ਸੁਰੱਖਿਆ ਸਬੰਧੀ ਚਿੰਤਾ 'ਤੇ ਸ੍ਰੀ ਵਿਜ ਨੇ ਇੰਡਸਟ੍ਰਿਅਲ ਏਰਿਆ ਦੀ ਚਾਰਦੀਵਾਰੀ 'ਤੇ ਸਟ੍ਰੀਟ ਲਾਇਟ ਲਗਾਉਣ ਲਈ ਆਪਣੇ ਸਵੈਛਿੱਕ ਫੰਡ ਤੋਂ 30 ਲੱਖ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇੰਡਸਟ੍ਰਿਅਲ ਏਰਿਆ ਏਸੋਸਇਏਸ਼ਨ ਨੂੰ ਚਾਹੀਦਾ ਹੈ ਕਿ ਚਾਰਦੀਵਾਰੀ 'ਤੇ ਸੀਸੀਟੀਵੀ ਕੈਮਰੇ ਵੀ ਲਗਵਾਉਣ।
          ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇੰਡਸਟ੍ਰਿਅਲ ਏਰਿਆ ਸਾਡੇ ਖੇਤਰ ਦੀ ਲਾਇਫਲਾਇਨ ਹੈ ਅਤੇ ਇੱਥੇ ਹਜਾਰਾਂ ਲੋਕਾਂ ਨੂੰ ਰੁਜਗਾਰ ਮਿਲਦਾ ਹੈ, ਇਸ ਲਈ ਇਸ ਦੀ ਸੁਰੱਖਿਆ ਅਤੇ ਸਹੂਲਤ ਦੋਨੋਂ ਜਰੂਰੀ ਹਨ।
          ਚੋਰੀ ਦੀ ਵੱਧਦੀ ਘਟਨਾਵਾਂ ਨੂੰ ਦੇਖਦੇ ਹੋਏ ਸ੍ਰੀ ਵਿਜ ਨੇ ਅੰਬਾਲਾ ਐਸਪੀ ਨੂੰ ਖੇਤਰ ਵਿੱਚ ਪੁਲਿਸ ਸਟਾਫ ਸਥਾਈ ਤੌਰ 'ਤੇ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ। ਮੌਕੇ 'ਤੇ ਡੀਐਸਪੀ ਕੈਂਟ ਅਤੇ ਥਾਨਾ ਮਹੇਸ਼ਨਗਰ ਦੇ ਐਸਐਚਓ ਨੂੰ ਵੀ ਨਿਗਰਾਨੀ ਵਧਾਉਣ ਦੇ ਆਦੇਸ਼ ਦਿੱਤੇ।
          ਇਸ ਮੌਕੇ 'ਤੇ ਇੰਡਸਟ੍ਰਿਅਲ ਏਰਿਆ ਦੇ ਕਈ ਕਾਰੋਬਾਰੀ ਅਤੇ ਜਨਸਿਹਤ, ਐਚਐਸਆਈਆਈਡੀਸੀ, ਨਗਰ ਪਰਿਸ਼ਦ ਅਤੇ ਸਿੰਚਾਈ ਵਿਭਾਗ ਸਮੇਤ ਹੋਰ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।