ਕਦੇ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਫੇਜ਼ 10 ਦੀ ਮਾਰਕੀਟ ਵਿੱਚ ਲੱਗਾ ਵੱਡਾ ਦਰਖਤ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਦਰਖਤ ਕਟਵਾਉਣ ਦੀ ਮੰਗ
ਐਸ. ਏ. ਐਸ. ਨਗਰ, 15 ਨਵੰਬਰ - ਮੁਹਾਲੀ ਦੇ ਫੇਜ਼ 10 ਦੀ ਮਾਰਕੀਟ ਵਿੱਚ ਡਿੰਗੂ ਡਿੰਗੂ ਕਰਦਾ ਇੱਕ ਵੱਡਾ ਦਰਖਤ ਕਦੇ ਵੀ ਡਿੱਗ ਸਕਦਾ ਹੈ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਮਾਰਕੀਟ ਦੇ ਦੁਕਾਨਦਾਰਾਂ ਗੌਰਵ, ਸਚਿਨ, ਰਾਜਾ ਸੇਠੀ, ਭਾਗ ਸਿੰਘ ਨੇ ਦੱਸਿਆ ਕਿ ਇਹ ਦਰਖੱਤ ਕਾਫ਼ੀ ਪੁਰਾਣਾ ਹੈ ਅਤੇ ਇਸਦਾ ਆਕਾਰ ਵੀ ਕਾਫੀ ਵੱਡਾ ਹੈ। ਉਹਨਾਂ ਕਿਹਾ ਕਿ ਇਹ ਦਰਖਤ ਇੱਕ ਪਾਸੇ ਨੂੰ ਝੁਕ ਗਿਆ ਹੈ ਅਤੇ ਇਹ ਦਰੱਖਤ ਕਦੇ ਵੀ ਡਿੱਗ ਸਕਦਾ ਹੈ।

ਉਹਨਾਂ ਕਿਹਾ ਕਿ ਇਹ ਦਰਖਤ ਕਦੇ ਵੀ ਮਾਰਕੀਟ ਦੀਆਂ ਦੁਕਾਨਾਂ ਅਤੇ ਮਾਰਕੀਟ ਵਿੱਚ ਆਉਣ ਵਾਲੇ ਗ੍ਰਾਹਕਾਂ ਦੀਆਂ ਕਾਰਾਂ ਤੇ ਡਿੱਗ ਕੇ ਵੱਡਾ ਨੁਕਸਾਨ ਕਰ ਸਕਦਾ ਹੈ ਅਤੇ ਇਸ ਦਰਖੱਤ ਦੇ ਇੱਕ ਪਾਸੇ ਝੁਕ ਜਾਣ ਕਾਰਨ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਡਰ ਲੱਗਦਾ ਰਹਿੰਦਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦਰਖੱਤ ਦੀ ਹਾਲਤ ਬਾਰੇ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇ ਇਹ ਦਰਖੱਤ ਡਿੱਗਦਾ ਹੈ ਅਤੇ ਇਸ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੀ ਪੂਰੀ ਜਿੰਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੀ ਹੋਵੇਗੀ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਦਰਖਤ ਨੂੰ ਕਟਵਾਇਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ।