ਕੁਲਜੀਤ ਸਰਹਾਲ ਨੇ ਘੁੰਮਣਾ ਵਿਖੇ ਸਕੂਲ ਸਟੇਡੀਅਮ ਦਾ ਉਦਘਾਟਨ ਕੀਤਾ

ਨਵਾਂਸ਼ਹਿਰ - ਪਿੰਡ ਘੁੰਮਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਬੰਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਪਰਦਾ ਹਟਾ ਕੇ ਕੀਤਾ ਗਿਆ। ਇਸ ਮੌਕੇੜ ੳਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਟੇਡੀਅਮ ਨੂੰ ਜਮਾਨੇ ਦੇ ਹਾਣ ਦਾ ਬਣਾਉਣ ਲਈ ਆਧੁਨਿਕ ਬਣਾਇਆ ਜਾਵੇਗਾ।

ਨਵਾਂਸ਼ਹਿਰ - ਪਿੰਡ ਘੁੰਮਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਬੰਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਪਰਦਾ ਹਟਾ ਕੇ ਕੀਤਾ ਗਿਆ। ਇਸ ਮੌਕੇੜ ੳਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਟੇਡੀਅਮ ਨੂੰ ਜਮਾਨੇ ਦੇ ਹਾਣ ਦਾ ਬਣਾਉਣ ਲਈ ਆਧੁਨਿਕ ਬਣਾਇਆ ਜਾਵੇਗਾ। ਕਿਉਂਕਿ ਖੇਡਾਂ ਪੰਜਾਬ ਦੇ ਅਮੀਰ ਸੱਭਿਆਚਾਰ ਦਾ ਹਿੱਸਾ ਹਨ। ਇਸ ਵਾਸਤੇ ਉਪਰਾਲੇ ਕਰਨੇ ਸਲਾਘਾਯੋਗ ਹਨ। ਇਸ ਮੌਕੇ ਬੰਗਾ ਹਲਕੇ ਤੋਂ ਆਪ ਦੀ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ, ਮਨਦੀਪ ਸਿੰਘ ਗੋਬਿੰਦਪੁਰ, ਐਨ ਆਰ ਆਈ ਬਲਵੀਰ ਸਿੰਘ ਬੈਂਸ ਕੈਨੇਡਾ, ਪ੍ਰਧਾਨ ਪਾਲ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਸਿੰਘ ਬੰਗਾ, ਸੁਖਦੇਵ ਸਿੰਘ ਮੇਹਲੀਆਣਾ, ਸੁਖਵਿੰਦਰ ਸਿੰਘ ਬਿੱਲਾ, ਇੰਦਰਜੀਤ ਕੌਰ, ਮਨਜੀਤ ਕੌਰ, ਚੇਅਰਮੈਨ ਵਿਜੈ ਕੁਮਾਰ, ਬਲਵੀਰ ਸਿੰਘ ਕਰਨਾਣਾ, ਅਮਨਾ ਮਾਂਗਟ, ਵਰਿੰਦਰ ਕੌਰ, ਜਸਵੀਰ ਕੌਰ, ਜੀਵਨ ਸਿੰਘ ਤੇ ਜੋਰਾਵਰ ਆਸਟ੍ਰੇਲੀਆ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।