
ਰਾਜਨੀਤਿਕ ਧਿਰਾਂ ਵੱਲੋਂ ‘ਮੈਂ ਪੰਜਾਬ ਬੋਲਦਾ ਹਾਂ’ ਵਿੱਚ ਨਾ ਜਾ ਕੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਅਣਗੌਲਿਆਂ ਕੀਤਾ : ਸੰਜੀਵਨ
ਐਸ ਏ ਐਸ ਨਗਰ, 6 ਨਵੰਬਰ - ਨਾਟਕਕਾਰ ਅਤੇ ਨਾਟ- ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਪਹਿਲੀ ਨਵੰਬਰ ਨੂੰ ਸਤਲੁਜ-ਯਮੁਨਾ ਲਿੰਕ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਵਾਈ ਬਹਿਸ ‘ਮੈਂ ਪੰਜਾਬ ਬੋਲਦਾ ਹਾਂ’
ਐਸ ਏ ਐਸ ਨਗਰ, 6 ਨਵੰਬਰ - ਨਾਟਕਕਾਰ ਅਤੇ ਨਾਟ- ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਪਹਿਲੀ ਨਵੰਬਰ ਨੂੰ ਸਤਲੁਜ-ਯਮੁਨਾ ਲਿੰਕ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਵਾਈ ਬਹਿਸ ‘ਮੈਂ ਪੰਜਾਬ ਬੋਲਦਾ ਹਾਂ’ ਮੌਕੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਵੱਲੋਂ ਰਾਜਨੀਤਿਕ ਵਖਰੇਵਿਆਂ ਅਤੇ ਮੱਤਭੇਦਾਂ ਦੇ ਬਾਵਜੂਦ ਇਕ ਰਾਏ ਹੋ ਕੇ ‘ਮੈਂ ਪੰਜਾਬ ਬੋਲਦਾਂ ਹਾਂ’ ਤੋਂ ਦੂਰੀ ਬਣਾ ਕੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਹਿੱਤਾਂ ਨੂੰ ਅਣਗੌਲਿਆਂ ਕੀਤਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਭਗਵੰਤ ਮਾਨ ਹੋਰਾਂ ਨੂੰ ਉਨ੍ਹਾਂ ਆਪਣੇ ਖਿਲਾਫ਼ ਬੋਲਣ ਦਾ ਖੁੱਲਾ ਮੰਚ ਵੀ ਪ੍ਰਦਾਨ ਕਰ ਦਿੱਤਾ ਜਦੋਂਕਿ ਸਿਆਸੀ ਧਿਰਾਂ ਹਾਜ਼ਿਰ ਹੋ ਕੇ ਪੰਜਾਬ ਅਤੇ ਪੰਜਾਬੀਆਂ ਦੇ ਗੰਭੀਰ ਮਸਲਿਆਂ ਲਈ ਆਪਣੀ ਰਾਏ ਵੀ ਦੇ ਸਕਦੇ ਸਨ ਅਤੇ ਆਪਣੇ ਖਿਲਾਫ਼ ਲੱਗੇ ਦੋਸ਼ਾਂ ਦਾ ਜਵਾਬ ਦੇ ਵੀ ਸਕਦੇ ਸਨ।
